The Khalas Tv Blog Punjab ਭੈਣ ਨੂੰ ਬਚਾਉਣ ਦੇ ਚੱਕਰ ‘ਚ ਭਰਾ ਸਮੇਤ ਦੋ ਦੀ ਗਈ ਜਾਨ!
Punjab

ਭੈਣ ਨੂੰ ਬਚਾਉਣ ਦੇ ਚੱਕਰ ‘ਚ ਭਰਾ ਸਮੇਤ ਦੋ ਦੀ ਗਈ ਜਾਨ!

ਪਟਿਆਲਾ (Patiala) ਤੋਂ ਮੰਗਭਾਗੀ ਖਬਰ ਆਈ ਹੈ, ਜਿੱਥੋਂ ਦੇ ਅਬਲੋਵਾਲ ਪਿੰਡ ਦੀ ਭਾਖੜਾ ਨਹਿਰ (Bhakra Canal) ਵਿੱਚ ਇਕ ਤਲਾਕਸ਼ੁਦਾ ਲੜਕੀ ਨੇ ਛਾਲ ਮਾਰ ਦਿੱਤੀ। ਉਸ ਨੂੰ ਡੁੱਬਦੀ ਦੇਖ ਉਸ ਦੇ ਭੂਆ ਦੇ ਲੜਕੇ ਨੇ ਉਸ ਨੂੰ ਛਾਲ ਮਾਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਆਪਣੀ ਜਾਨ ਗਵਾ ਬੈਠੇ। ਦੋਵੇਂ ਭੈਣ ਭਾਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਲੜਕੀ ਦੀ ਮ੍ਰਿਤਕ ਦੇਹ ਨੂੰ ਪਸਿਆਨਾ ਨਹਿਰ ਤੋਂ ਬਰਾਮਦ ਕਰ ਲਿਆ ਹੈ। ਲੜਕੀ ਦੀ ਪਛਾਣ ਲਵਪ੍ਰੀਤ ਕੌਰ ਪਿੰਡ ਰਵਾਸ ਬਾਹਮਣਾ ਅਤੇ ਲੜਕੇ ਦੀ ਪਹਿਚਾਣ ਮਨਮੋਹਣ ਸਿੰਘ ਦੇ ਤੌਰ ਤੇ’ ਹੋਈ ਹੈ। 

ਦੱਸ ਦੇਈਏ ਕਿ ਲੜਕੀ ਦੀ ਦੇਹ ਨੂੰ ਰਜਿੰਦਰਾ ਹਸਪਤਾਲ ਵਿਚ ਰੱਖਿਆ ਗਿਆ ਸੀ, ਜਿੱਥੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਪਛਾਣ ਕੀਤੀ। ਜਾਣਕਾਰੀ ਮੁਤਾਬਕ ਲੜਕੀ ਤਲਾਕਸ਼ੁਦਾ ਹੈ ਅਤੇ ਉਸ ਦੀ ਜ਼ਿੰਦਗੀ ਦੋ ਸਾਲਾ ਤੋਂ ਸਹੀ ਨਹੀਂ ਚੱਲ ਰਹੀ ਸੀ। ਲੜਕੀ ਦੀ ਤਲਾਕ ਤੋਂ ਬਾਅਦ ਮਾਨਸਿਕ ਹਾਲਤ ਕੁਝ ਨਹੀ ਸੀ, ਜਿਸ ਕਰਕੇ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ ਹੈ। 

ਇਹ ਵੀ ਪੜ੍ਹੋ –    ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ 3 ਦੀ ਹੋਈ ਸ਼ੁਰੂਆਤ!

 

Exit mobile version