The Khalas Tv Blog India ਬ੍ਰਿਟਿਸ਼ ਸਿੱਖ MP ਦਾ ਭਾਰਤ ‘ਤੇ ਗੰਭੀਰ ਇਲਜ਼ਾਮ,ਆਪਣੀ ਸਰਕਾਰ ਨੂੰ ਤਿੱਖਾ ਸਵਾਲ ! ਭਾਰਤ ਦਾ ਵੀ ਤਗੜਾ ਜਵਾਬ !
India International Punjab

ਬ੍ਰਿਟਿਸ਼ ਸਿੱਖ MP ਦਾ ਭਾਰਤ ‘ਤੇ ਗੰਭੀਰ ਇਲਜ਼ਾਮ,ਆਪਣੀ ਸਰਕਾਰ ਨੂੰ ਤਿੱਖਾ ਸਵਾਲ ! ਭਾਰਤ ਦਾ ਵੀ ਤਗੜਾ ਜਵਾਬ !

ਬਿਉਰੋ ਰਿਪੋਰਟ : ਬਿਟ੍ਰਿਸ਼ ਸਿੱਖ MP ਪ੍ਰੀਤ ਕੌਰ ਗਿੱਲ ਨੇ ਹਾਊਸ ਆਫ ਕਾਮਨਜ਼ ਵਿੱਚ ਦੇਸ਼ ਵਿੱਚ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਹੈ । ਲੇਬਰ ਪਾਰਟੀ ਨਾਲ ਸਬੰਧ ਰੱਖਣ ਵਾਲੀ ਸਿੱਖ ਮਹਿਲਾ ਐੱਮਪੀ ਨੇ ਭਾਰਤ ਨੂੰ ਕੱਟਹਰੇ ਵਿੱਚ ਖੜਾ ਕੀਤਾ । ਉਨ੍ਹਾਂ ਗ੍ਰਹਿ ਮੰਤਰੀ ਟੌਮ ਤੁਗੇਂਧਾਟ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਕੈਨੇਡਾ ਨੇ ਆਪਣੇ ਦੇਸ਼ ਵਿੱਚ ਇੱਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜਿਸ਼ ਦਾ ਵਿਰੋਧ ਕੀਤਾ ਹੈ ਅਤੇ ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ ਤੁਸੀਂ ਇਸ ਵੱਲ ਕੀ ਕਰ ਰਹੇ ਹੋ । ਤੁਸੀਂ ਉਸੇ ਫਈਵ ਆਈ ਦਾ ਹਿੱਸਾ ਹੋ ।

ਐੱਮਪੀ ਪ੍ਰੀਤ ਕੌਰ ਗਿੱਲ ਨੇ ਕੈਨੇਡਾ ਅਤੇ ਅਮਰੀਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਲੋਕਤੰਤਰ ਵਿੱਚ ਅਸਹਿਮਤੀ ਨੂੰ ਚੁੱਪ ਕਰਵਾਉਣ ਲਈ ਕੌਮਾਂਤਰੀ ਦਮਨ ਬਹੁਤ ਗੰਭੀਰ ਹੈ । ਉਨ੍ਹਾਂ ਨੇ ਕਿਹਾ ਬ੍ਰਿਟਿਸ਼ ਸਿੱਖਾਂ ਨੂੰ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ । ਕੀ ਉਹ ਸਾਡੇ ਭਾਈਵਾਲ ਲਈ ਅਮਰੀਕਾ ਅਤੇ ਕੈਨੇਡਾ ਵਾਂਗ ਲੋਕਤੰਤਰੀ ਅਧਿਕਾਰਾਂ ਦੀ ਰਾਖੀ ਲਈ ਸਖਤ ਕਦਮ ਚੁੱਕੇਗੀ । ਪ੍ਰੀਤ ਕੌਰ ਗਿੱਲ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਟੌਮ ਤੁਗੇਂਧਾਟ ਨੇ ਕਿਹਾ ਸਾਡੀਆਂ ਖੁਫਿਆਂ ਏਜੰਸੀਆਂ ਪੂਰੀ ਤਰ੍ਹਾਂ ਨਾਲ ਐਕਟਿਵ ਹਨ । ਸਾਡੀ ਡੈਮੋਕ੍ਰੇਸੀ ਟਾਸਕ ਫੋਰਸ ਕੌਮਾਂਤਰੀ ਦਖਲ ਅੰਦਾਜ਼ੀ ਅਤੇ ਬ੍ਰਿਟਿਸ਼ ਨਾਗਰਿਕਾਂ ਨੂੰ ਸੁਰੱਖਿਆ ਦੇਣ ਲਈ ਪੂਰੀ ਤਰ੍ਹਾਂ ਨਾਲ ਲੱਗੀ ਹੋਈ ਹੈ । ਜੇਕਰ ਕੋਈ ਅਜਿਹੀ ਧਮਕੀ ਦੀ ਜਾਣਕਾਰੀ ਮਿਲ ਦੀ ਹੈ ਤਾਂ ਅਸੀਂ ਆਪਣੇ ਭਾਈਵਾਲਾਂ ਦੇ ਸੰਪਰਕ ਵਿੱਚ ਹਾਂ ਅਤੇ ਪੂਰੀ ਕਾਰਵਾਈ ਕਰਨ ਲਈ ਤਿਆਰ ਹਾਂ।

ਉਧਰ ਭਾਰਤ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ‘ਤੇ ਇੱਕ ਵਾਰ ਮੁੜ ਤੋਂ ਸਵਾਲ ਚੁੱਕੇ ਹਨ । ਉਨ੍ਹਾਂ ਨੇ ਇੱਕ ਪ੍ਰੋਗਰਾਮ ਦੌਰਾਨ ਇਲਜ਼ਾਮ ਲਗਾਇਆ ਕਿ ਕੈਨੇਡਾ ਨੇ ਭਾਰਤ ਵਿਰੋਧੀ ਤਾਕਤਾਂ ਨੂੰ ਆਪਣੇ ਮੁਲਕ ਵਿੱਚ ਥਾਂ ਦਿੱਤੀ ਹੈ । ਕੈਨੇਡਾ ਦਾ ਤਰਕ ਹੈ ਕਿ ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੇ ਡਿਪਲੋਮੈਟ ਨੂੰ ਧਮਕਾਇਆ ਜਾਵੇ। ਕਿਸੇ ਦੇਸ਼ ਦੇ ਸਫਾਰਤਖਾਨੇ ‘ਤੇ ਸਮੋਗ ਬੰਬ ਸੁੱਟੇ ਜਾਣ, ਹਿੰਸਾ ਆਪਣੀ ਗੱਲ ਰੱਖਣ ਦੀ ਅਜ਼ਾਦੀ ਨਹੀਂ ਦਿੰਦੀ ਹੈ ।

Exit mobile version