The Khalas Tv Blog International ਬ੍ਰਿਟੇਨ ਦੇ ਚਾਰਲਸ,ਕੈਮਿਲਾ ਦੀ ਹੋਈ ਤਾਜਪੋਸ਼ੀ ! 360 ਸਾਲ ਪੁਰਾਣਾ ਤਾਜ ਪਾਇਆ !
International

ਬ੍ਰਿਟੇਨ ਦੇ ਚਾਰਲਸ,ਕੈਮਿਲਾ ਦੀ ਹੋਈ ਤਾਜਪੋਸ਼ੀ ! 360 ਸਾਲ ਪੁਰਾਣਾ ਤਾਜ ਪਾਇਆ !

ਬਿਊਰੋ ਰਿਪੋਰਟ : ਬ੍ਰਿਟਿਸ਼ ਦੇ ਕਿੰਗ ਚਾਰਲਸ III ਅਤੇ ਕੁਵੀਨ ਕੈਮਿਲਾ ਦੀ ਤਾਜਪੋਸ਼ੀ ਸਮਾਗਮ ਵੇਸਟਮਿੰਟਰ ਐਬੇ ਚਰਚ ਵਿੱਚ ਹੋਇਆ । ਇਸ ਦੌਰਾਨ ਆਰਕ ਬਿਸ਼ਪ ਨੇ ਕਿੰਗ ਚਾਰਲਸ ਨੂੰ ਸਾਰੀ ਰਸਮਾਂ ਦੇ ਨਾਲ ਸੈਂਟ ਐਡਵਰਡ ਦਾ ਤਾਜ ਪਾਇਆ । ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚ 70 ਸਾਲ ਬਾਅਦ ਤਾਜਪੋਸ਼ੀ ਹੋ ਰਹੀ ਹੈ। ਇਸ ਤੋਂ ਪਹਿਲਾਂ 1953 ਵਿੱਚ ਕੁਵੀਨ ਐਲਿਜਾਬੇਥ ਦੀ ਤਾਜਪੋਸ਼ੀ ਹੋਈ ਸੀ । ਉਸ ਵੇਲੇ ਚਾਰਲਸ ਦੀ ਉਮਰ 4 ਸਾਲ ਸੀ। ਹੁਣ ਕਿੰਗ ਚਾਰਲਸ 74 ਸਾਲ ਦੇ ਹੋ ਗਏ ਹਨ ।

lord ਇੰਦਰਜੀਤ ਸਿੰਘ ਨੇ ਵੀ ਨਿਭਾਈ ਅਹਿਮ ਰਸਮ

ਪ੍ਰਿੰਸ ਚਾਰਲਸ ਦੀ ਤਾਜਪੋਸ਼ੀ ਵਿੱਚ 90 ਸਾਲ ਦੇ ਸਿੱਖ LOARD ਇੰਦਰਜੀਤ ਸਿੰਘ ਨੇ ਵੀ ਅਹਿਮ ਰਸਮ ਨਿਭਾਈ, ਉਨ੍ਹਾਂ ਨੇ ਕਿੰਗ ਚਾਰਲਸ III ਨੂੰ ਰੈਗਾਲੀਆ ਦੀ ਇੱਕ ਮੁੱਖ ਆਈਟਮ ਸੌਂਪੀ, ਜੋ ਕਿ ਰਵਾਇਤੀ ਤੌਰ ‘ਤੇ ਈਸਾਈ ਸਮਾਗਮ ਦੌਰਾਨ ਬਹੁ-ਵਿਸ਼ਵਾਸੀ ਨੋਟ ਦਾ ਪ੍ਰਤੀਕ ਹੈ। 90-ਸਾਲ ਦੇ ਇੰਦਰਜੀਤ ਸਿੰਘ ਨੇ ਪਿੰਸ ਨੂੰ ਤਾਜਪੋਸ਼ੀ ਦਸਤਾਨੇ ਸੌਂਪੇ,ਇਹ ਲੋਕਾਂ ਦੀ ਸੁਰੱਖਿਆ ਅਤੇ ਸਨਮਾਨ ਦੀ ਵਕਾਲਤ ਕਰਦਾ ਹੈ । ਇਸ ਤੋਂ ਇਲਾਵਾ ਇਸ ਦਾ ਇੱਕ ਹੋਰ ਮਤਲਬ ਹੁੰਦਾ ਹੈ ਕਿ ਇਹ ਸ਼ਕਤੀ ਨੂੰ ਹਮੇਸ਼ਾ ਯਾਦ ਦਿਵਾਉਂਦਾ ਹੈ ।

 

ਤਾਜਪੋਸ਼ੀ ਤੋਂ ਪਹਿਲਾਂ ਚਾਰਲਸ ਦੇ ਬਾਰੇ ਦੱਸਿਆ ਗਿਆ

ਸਭ ਤੋਂ ਪਹਿਲਾਂ ਚਾਰਲਸ ਨੂੰ ਬਤੌਰ ਕਿੰਗ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ, ਇਸ ਦੌਰਾਨ ਉਹ ਸਿੰਘਾਸਨ ਦੇ ਸਾਹਮਣੇ ਮੂੰਹ ਕਰਕੇ ਖੜੇ ਸਨ । ਆਰਕ ਬਿਸ਼ਪ ਨੇ ਉਨ੍ਹਾਂ ਦੇ ਮਹਾਰਾਜ ਬਣਨ ਦਾ ਐਲਾਨ ਕੀਤਾ । ਇਸ ਦੇ ਬਾਅਦ ਚਾਰਲਸ ਨੇ ਇਸਾਈ ਧਰਮ ਦੀ ਪਵਿੱਤਰ ਕਿਤਾਬ ਨੂੰ ਹੱਥ ਵਿੱਚ ਲਿਆ ਅਤੇ ਸਹੁੰ ਚੁੱਕੀ । ਇਸ ਦੌਰਾਨ ਉਨ੍ਹਾਂ ਨੇ ਕਿਹਾ ਮੈਂ ਰਾਜ ਕਰਨ ਨਹੀਂ,ਸੇਵਾ ਕਰਨ ਦੇ ਲਈ ਆਇਆ ਹਾਂ। ਤਾਜਪੋਸ਼ੀ ਵਿੱਚ ਸ਼ਾਮਲ ਲੋਕਾਂ ਨੇ ‘GOD SAVE THE KING’ ਗਾਣਾ ਗਾਇਆ। ਆਰਕਬਿਸ਼ਪ ਨੇ ਉੱਥੇ ਮੌਜੂਦ ਸਾਰੇ ਧਰਮਾਂ ਦੇ ਲੋਕਾਂ ਨੂੰ ਸੰਬੋਧਨ ਕੀਤਾ । ਉਨ੍ਹਾਂ ਨੇ ਕਿਹਾ ਇੰਗਲੈਂਡ ਦਾ ਚਰਚ ਇਸ ਮਾਹੌਲ ਨੂੰ ਵਧਾਵਾ ਦਿੰਦਾ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦਾ ਸਨਮਾਨ ਮਿਲ ਦਾ ਹੈ । ਇਸ ਦੇ ਬਾਅਦ ਚਾਰਲਸ ਨੇ ਹਮੇਸ਼ਾ ਕਾਨੂੰਨ ਦਾ ਪਾਲਨ ਕਰਨ ਅਤੇ ਇੱਕ ਵਫਾਦਾਰ ਪ੍ਰੋਟੇਸਟੇਂਟ ਰਹਿਣ ਦੀ ਸਹੁੰ ਚੁੱਕੀ ।

ਚਾਰਲਸ ਦੇ ਸਿਰ ‘ਤੇ ਸੋਨੇ ਦੇ ਚਮਚੇ ਨਾਲ ਪਵਿੱਤਰ ਤੇਲ ਪਾਇਆ ਗਿਆ

ਆਰਕਬਿਸ਼ਪ ਨੇ ਸੋਨੇ ਦੇ ਕਲਸ਼ ਨਾਲ ਪਵਿੱਤਰ ਤੇਲ ਲੈਕੇ ਕਿੰਗ ਚਾਰਲਸ ਦੇ ਹੱਥ ਅਤੇ ਸਿਰ ‘ਤੇ ਪਾਇਆ। ਇਸ ਤੋਂ ਬਾਅਦ ਚਰਚ ਵਿੱਚ ਉਨ੍ਹਾਂ ਨੂੰ ਪਰਦੇ ਨਾਲ ਕਵਰ ਕੀਤਾ ਗਿਆ। ਇਸ ਦੇ ਲਈ ਸੋਨੇ ਦੇ ਕਲਸ਼ ਅਤੇ 12ਵੀਂ ਸਦੀ ਦੇ ਚਮਚੇ ਦੀ ਵਰਤੋਂ ਕੀਤੀ ਗਈ । ਇਸ ਸਟੈਂਪ ਨੂੰ ਪੂਰੀ ਸੈਰੇਮਨੀ ਦਾ ਸਭ ਤੋਂ ਪਵਿੱਤਰ ਹਿੱਸਾ ਮੰਨਿਆ ਜਾਂਦਾ ਹੈ । ਇਸ ਤੋਂ ਬਾਅਦ ਕਿੰਗ ਨੂੰ ਇਨਸਾਫ ਦੇ ਲਈ ਤਲਵਾਰ ਸੌਂਪੀ ਗਈ । ਆਰਕਬਿਸ਼ਪ ਨੇ ਕਿਹਾ ਸਾਨੂੰ ਹਮੇਸ਼ਾ ਚਰਚ ਦੀ ਸੁਰੱਖਿਆ ਅਤੇ ਇਨਸਾਫ ਦੇ ਲਈ ਇਸ ਨੂੰ ਵਰਤਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੋਵਰਨ ਆਬਰ ਵੀ ਦਿੱਤਾ ਗਿਆ ਇਸ ‘ਤੇ ਕਰਾਸ ਇਸਾਈ ਧਰਮ ਦਾ ਪ੍ਰਤੀਕ ਸੀ ।

 

ਕਿੰਗ ਚਾਰਲਸ ਦੇ ਸਹੁੰ ਚੁੱਕਣ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬਾਈਬਲ ਦਾ ਚੈਪਟਰ ਪੜਿਆ, ਮੌਸਮ ਖਰਾਬ ਹੋਣ ਦੀ ਚਿਤਾਵਨੀ ਦੇ ਬਾਵਜੂਦ ਜਿਸ ਰਸਤੇ ਕਿੰਗ ਦਾ ਕਾਫਲਾ ਨਿਕਲਿਆ,ਉੱਥੇ ਹਜ਼ਾਰਾਂ ਲੋਕ ਮੌਜੂਦ ਸਨ, ਬਰਮਿੰਘਮ ਪੈਲੇਸ, ਮਾਲ ਅਤੇ ਵੇਸਟਮਿਨਿਸਟਰ ਏਬੇ ਚਰਚ ਦੇ ਬਾਹਰ ਵੱਡੀ ਗਿਣਤੀ ਵਿੱਚ ਭੀੜ ਸੀ । ਲੋਕ ਸ਼ਾਹੀ ਪਰਿਵਾਰ ਨੂੰ ਵੇਖਣ ਦੇ ਲਈ ਫੁੱਟਪਾਥ ‘ਤੇ ਮੌਜੂਦ ਸਨ ।

ਤਾਜਪੋਸ਼ੀ ਨਾਲ ਜੁੜੀਆਂ ਅਹਿਮ ਗੱਲਾਂ

ਤਾਜਪੋਸ਼ੀ ਦੌਰਾਨ ਕਿੰਗ ਚਾਰਲਸ ਨੇ ਕੋਹੀਨੂਰ ਦਾ ਤਾਜ ਨਹੀਂ ਪਾਇਆ । ਉਨ੍ਹਾਂ ਨੇ ਇਮਪੀਰੀਅਲ ਸਟੇਟ ਕ੍ਰਾਊਨ ਤੋਂ ਕੋਹੀਨੂਰ ਹੱਟਾ ਦਿੱਤਾ । ਉਸ ਦੀ ਥਾਂ ‘ਤੇ ਕਲਿਨਨ ਹੀਰੇ ਦਾ ਟੁੱਕੜਾ ਲਾ ਦਿੱਤਾ ।
ਡਿਯੂਕ ਆਪ ਸਸੈਕਸ ਪ੍ਰਿੰਸ ਹੈਰੀ,ਪਤਨੀ ਮੇਗਨ ਦੇ ਬਿਨਾਂ ਪਿਤਾ ਦੀ ਤਾਜਪੋਸ਼ੀ ਵਿੱਚ ਸ਼ਾਮਲ ਹੋਏ,ਉਨ੍ਹਾਂ ਦੀ ਸਰੇਮਨੀ ਵਿੱਚ ਕੋਈ ਜ਼ਿਆਦਾ ਭੂਮਿਕਾ ਨਹੀਂ ਸੀ।
ਕਿੰਗ ਚਾਰਲਸ ਦੇ ਛੋਟੇ ਭਰਾ ਪ੍ਰਿੰਸ ਐਂਡਯੂ ਦੀ ਵੀ ਤਾਜਪੋਸ਼ੀ ਸਮਾਗਮ ਵਿੱਚ ਕੋਈ ਅਹਿਮ ਭੂਮਿਕਾ ਨਹੀਂ ਸੀ । ਸੈਕਸ ਸਕੈਂਡਲ ਵਿੱਚ ਫਸਣ ਦੀ ਵਜ੍ਹਾ ਕਰਕੇ ਚਾਰਲਸ ਨੇ ਉਨ੍ਹਾਂ ਨੂੰ ਰਾਇਲ ਪਰਿਵਾਰ ਤੋਂ ਬੇਦਖਲ ਕਰ ਦਿੱਤਾ ਸੀ।
ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧੰਨਖੜ ਨੇ ਸ਼ੁੱਕਵਾਰ ਸ਼ਾਮ ਨੂੰ ਕਿੰਗ ਚਾਰਲਸ ਨਾਲ ਮੁਲਾਕਾਤ ਕੀਤੀ ਸੀ,ਉੱਪ ਰਾਸ਼ਟਰਪਤੀ ਲੰਦਨ ਵਿੱਚ ਭਾਰਤੀ ਮੂਲ ਦੇ ਮੌਜੂਦਾ ਐੱਮਪੀ ਦੇ ਨਾਲ ਸਨ।
ਸਮਾਗਮ ਵਿੱਚ ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮਤੰਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਸ਼ਤਾ ਮੂਰਤੀ ਫਲੈਗ ਬੀਅਰ ਦੇ ਕਾਫਿਲੇ ਨੂੰ ਲੀਡ ਕਰ ਰਹੀ ਸੀ ।
ਤਾਜਪੋਸ਼ੀ ਵਿੱਚ 1 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ।
ਤਾਜਪੋਸ਼ੀ ਦੌਰਾਨ 2200 ਮਹਿਮਾਨ ਪਹੁੰਚੇ।
ਅਮਰੀਕਾ ਦੇ ਰਾਸ਼ਟਰਪਤੀ ਨੇ ਪੁਰਾਣੀ ਰਵਾਇਤ ਨੂੰ ਕਾਇਮ ਰੱਖਿਆ ਅਤੇ ਰਾਇਲ ਫੈਮਿਲੀ ਦੇ ਕਿਸੇ ਵੀ ਪ੍ਰੋਗਾਰਮ ਵਿੱਚ ਸ਼ਾਮਲ ਨਹੀ ਹੋਏ।
ਪਾਕਿਸਤਾਨ ਦੇ ਪ੍ਰਧਾਨ ਮੰਤੀਰ ਸ਼ਾਹਬਾਜ ਸ਼ਰੀਫ ਤਾਜਪੋਸ਼ੀ ਦੇ ਲਈ ਲੰਡਨ ਪਹੁੰਚੇ।

 

Exit mobile version