The Khalas Tv Blog International ਬਰਤਾਨੀਆ ਦੇ ‘ਖ਼ਾਲਸਾ ਟੀਵੀ’ (KTV) ਨੂੰ ਲੱਗਾ 50,000 ਪੌਂਡ ਜ਼ੁਰਮਾਨਾ
International

ਬਰਤਾਨੀਆ ਦੇ ‘ਖ਼ਾਲਸਾ ਟੀਵੀ’ (KTV) ਨੂੰ ਲੱਗਾ 50,000 ਪੌਂਡ ਜ਼ੁਰਮਾਨਾ

‘ਦ ਖ਼ਾਲਸ ਬਿਊਰੋ :- ਬਰਤਾਨੀਆ ਵਿੱਚ ਖ਼ਾਲਸਾ ਟੀਵੀ (KTV) ਨੂੰ ਹਿੰਸਕ ਅਤੇ ਭੜਕਾਊ ਸਮੱਗਰੀ ਪ੍ਰਸਾਰਿਤ ਕਰਨ ਦੇ ਇਲਜ਼ਾਮਾਂ ਤਹਿਤ 50,000 ਪੌਂਡ ਜ਼ੁਰਮਾਨਾ ਕੀਤਾ ਗਿਆ ਹੈ। ਮੀਡੀਆ ਵਾਚਡੌਗ ਨੇ ਖਾਲਸਾ ਟੀਵੀ ’ਤੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਸਿੱਧੇ ਤੌਰ ’ਤੇ ਹਿੰਸਾ ਅਤੇ ਅੱਤਵਾਦ ਲਈ ਉਕਸਾਉਣ ਦੇ ਮਕਸਦ ਨਾਲ ਸੰਗੀਤ ਵੀਡੀਓ ਅਤੇ ਚਰਚਾ ਨੂੰ ਪ੍ਰਸਾਰਤ ਕਰਨ ’ਤੇ ਇਹ ਜ਼ੁਰਮਾਨਾ ਲਗਾਇਆ ਹੈ।

ਬਰਤਾਨੀਆ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਮੀਡੀਆ ਰੈਗੂਲੇਟਰੀ ਅਥਾਰਟੀ ‘ਕਮਿਊਨੀਕੇਸ਼ਨਜ਼ ਆਫਿਸ’ (Ofcom) ਨੇ ਫਰਵਰੀ ਅਤੇ ਨਵੰਬਰ, 2019 ਦੀ ਜਾਂਚ ਦੇ ਨਤੀਜਿਆਂ ਦੇ ਅਧਾਰ ’ਤੇ ਇਹ ਕਦਮ ਚੁੱਕਿਆ ਹੈ। ਵਿਭਾਗ ਨੇ ਆਦੇਸ਼ ਵਿੱਚ ਕਿਹਾ ਕਿ, “ਔਫਕਾਮ ਨੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਖਾਲਸਾ ਟੈਲੀਵਿਜ਼ਨ ਲਿਮਟਿਡ ਨੂੰ 20,000 ਪੌਂਡ ਅਤੇ 30,000 ਪੌਂਡ ਦਾ ਜ਼ੁਰਮਾਨਾ ਲਗਾਇਆ ਹੈ।

ਕੇਟੀਵੀ ‘ਤੇ 20,000 ਪੌਂਡ ਦਾ ਜ਼ੁਰਮਾਨਾ ਸੰਗੀਤ ਵੀਡੀਓ ਨਾਲ ਸਬੰਧਤ ਹੈ ਅਤੇ 30,000 ਪੌਂਡ ਜ਼ੁਰਮਾਨਾ ਵਿਚਾਰ ਵਟਾਂਦਰੇ ਦੇ ਪ੍ਰੋਗਰਾਮ ਬਾਰੇ ਹੈ। ਆਪਣੇ ਆਦੇਸ਼ ਵਿੱਚ ਸੰਚਾਰ ਵਿਭਾਗ ਨੇ ਕੇਟੀਵੀ ਨੂੰ ਉਸ ਦੀ ਜਾਂਚ ਬਾਰੇ ਦਫ਼ਤਰ ਵਿਭਾਗ ਦਾ ਬਿਆਨ ਪ੍ਰਸਾਰਿਤ ਕਰਨ ਅਤੇ ਅਜਿਹੇ ਸੰਗੀਤ ਵੀਡੀਓ ਜਾਂ ਚਰਚਾ ਨੂੰ ਪ੍ਰਸਾਰਿਤ ਨਾ ਕਰਨ ਦੇ ਆਦੇਸ਼ ਦਿੱਤੇ ਹਨ।

ਸਾਲ 2018 ਵਿੱਚ 4, 7 ਅਤੇ 9 ਜੁਲਾਈ ਨੂੰ ਕੇਟੀਵੀ ਨੇ ‘ਬੱਗਾ ਅਤੇ ਸ਼ੇਰਾ’ ਗੀਤ ਲਈ ਸੰਗੀਤ ਵੀਡੀਓ ਪ੍ਰਸਾਰਿਤ ਕੀਤੀ ਸੀ। ਇਸ ਦੀ ਪੜਤਾਲ ਤੋਂ ਬਾਅਦ ਸੰਚਾਰ ਦਫਤਰ ਨੇ ਪਾਇਆ ਕਿ “ ਵੀਡੀਓ ਬ੍ਰਿਟੇਨ ਵਿੱਚ ਰਹਿੰਦੇ ਸਿੱਖਾਂ ਨੂੰ ਕਤਲ ਕਰਨ ਅਤੇ ਹਿੰਸਾ ਕਰਨ ਲਈ ਪ੍ਰਤੱਖ ਤੌਰ ’ਤੇ ਉਕਸਾ ਰਹੀ ਹੈ।” ਸੰਚਾਰ ਦਫਤਰ ਨੇ ਵੇਖਿਆ ਕਿ ਕੇਟੀਵੀ ’ਤੇ ਦਿੱਤੀ ਜਾ ਰਹੀ ਸਮੱਗਰੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਹੈ।

Exit mobile version