The Khalas Tv Blog Punjab ਲਾੜੀ ਨੇ ਸਟੇਜ ‘ਤੇ ਲਾੜੇ ਦੀ ਖੁਆਇਸ਼ ਨਹੀਂ ਮੰਨੀ !ਸਹੁਰੇ ਪਰਿਵਾਰ ਬਰਾਤ ਵਾਪਸ ਲਿਜਾਉਣ ਲੱਗਿਆ!
Punjab

ਲਾੜੀ ਨੇ ਸਟੇਜ ‘ਤੇ ਲਾੜੇ ਦੀ ਖੁਆਇਸ਼ ਨਹੀਂ ਮੰਨੀ !ਸਹੁਰੇ ਪਰਿਵਾਰ ਬਰਾਤ ਵਾਪਸ ਲਿਜਾਉਣ ਲੱਗਿਆ!

ਬਿਊਰੋ ਰਿਪੋਰਟ : ਇੱਕ ਵਿਆਹ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਕੁੜੀ ਵਾਲਿਆਂ ਨੇ ਬਰਾਤ ਲੈਕੇ ਪਹੁੰਚੇ ਲਾੜੇ ਨੂੰ ਦਰੱਖਤ ਦੇ ਨਾਲ ਬੰਨ ਦਿੱਤਾ,ਕਈ ਬਰਾਤਿਆਂ ਨੂੰ ਅਗਵਾ ਕਰ ਲਿਆ । ਦਰਅਸਲ ਲਾੜਾ ਚਾਹੁੰਦਾ ਸੀ ਕਿ ਲਾੜੀ ਚਸ਼ਮਾ ਲੱਗਾ ਕੇ ਫੋਟੋ ਖਿਚਵਾਏ,ਪਰ ਲਾੜੀ ਨੇ ਮੰਨਾ ਕਰ ਦਿੱਤਾ ਸੀ । ਇਸ ਦੇ ਬਾਅਦ ਦੋਵਾਂ ਦੇ ਵਿੱਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ,ਫਿਰ ਬਰਾਤੀ ਵੀ ਆਪਸ ਵਿੱਚ ਲੜਨ ਲੱਗ ਗਏ। ਪੁਲਿਸ ਦੋਵਾਂ ਪੱਖਾਂ ਨੂੰ ਲੈਕੇ ਥਾਣੇ ਵਿੱਚ ਆਈ,ਪੁਲਿਸ ਦੇ ਸਾਹਮਣੇ ਕੁੜੀ ਵਾਲਿਆਂ ਨੇ ਦਾਜ ਮੰਗਣ ਦਾ ਵੀ ਇਲਜ਼ਾਮ ਲਗਾਇਆ।

ਮਾਮਲਾ ਉੱਤਰ ਪ੍ਰਦੇਸ਼ ਦੇ ਜੌਨਪੁਰ ਦਾ ਹੈ ਜਿੱਥੇ ਰਾਤ 11 ਵਜੇ ਖਾਣਾ ਖਾਣ ਤੋਂ ਬਾਅਦ ਜਦੋਂ ਜੈਮਾਲਾ ਦਾ ਸਮੇਂ ਆਇਆ ਤਾਂ ਲਾੜਾ ਅਤੇ ਲਾੜੀ ਨੂੰ ਸਟੇਜ ‘ਤੇ ਬੁਲਾਇਆ । ਜੈਮਾਲਾ ਪਾਉਣ ਤੋਂ ਪਹਿਲਾਂ ਲਾੜੇ ਨੇ ਲਾੜੀ ਦੇ ਸਾਹਮਣੇ ਚਸ਼ਮਾ ਪਾਕੇ ਫੋਟੋ ਖਿਚਵਾਉਣ ਨੂੰ ਕਿਹਾ,ਬਸ ਇਸ ਨੂੰ ਲੈਕੇ ਵਿਵਾਦ ਹੋ ਗਿਆ,ਇਹ ਸੁਣਕੇ ਲਾੜੀ ਦੇ ਪਰਿਵਾਰ ਵਾਲੇ ਪਰੇਸ਼ਾਨ ਹੋ ਗਏ। ਰਿਸ਼ਤੇਦਾਰਾਂ ਨੇ ਲਾੜੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ,ਪਰ ਉਹ ਆਪਣੀ ਸ਼ਰਤ ‘ਤੇ ਅੜ ਗਿਆ ।

ਡੇਢ ਘੰਟੇ ਬਾਅਦ ਮਨਾਇਆ ਫਿਰ ਲਾੜੇ ਨੂੰ ਬੰਨ ਲਿਆ

ਤਕਰੀਬਨ ਡੇਢ ਘੰਟੇ ਮਨਾਉਣ ਤੋਂ ਬਾਅਦ ਜਦੋਂ ਲਾੜਾ ਨਹੀਂ ਮੰਨਿਆ ਤਾਂ ਹੰਗਾਮਾ ਹੋ ਗਿਆ। ਲਾੜੀ ਵਾਲਿਆਂ ਨੇ ਲਾੜੇ ਨੂੰ ਫੜ ਲਿਆ ਅਤੇ ਵਿੱਚ ਆਉਣ ਵਾਲੇ ਲਾੜੇ ਦੇ ਰਿਸ਼ਤੇਦਾਰਾਂ ਨੂੰ ਅਗਵਾ ਕਰ ਲਿਆ । ਫਿਰ ਲਾੜੇ ਨੂੰ ਇੱਕ ਅਮਰੂਦ ਦੇ ਦਰੱਖਤ ਦੇ ਨਾਲ ਬੰਨ ਦਿੱਤਾ । ਲਾੜੇ ਵਾਲਿਆਂ ਨੇ ਪੁਲਿਸ ਨੂੰ ਬੁਲਾਇਆ ਤਾਂ ਛੱਡਿਆ,ਲਾੜੀ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਲਾੜਾ ਦਾਜ ਮੰਗ ਰਿਹਾ ਸੀ । ਹਾਲਾਂਕਿ ਲਾੜੇ ਪੱਖ ਨੇ ਇਲਜ਼ਾਮ ਤੋਂ ਇਨਕਾਰ ਕੀਤਾ,ਦੋਵੇ ਆਪੋ-ਆਪਣੀ ਗੱਲ ‘ਤੇ ਅੜੇ ਹੋਏ ਹਨ । ਪੁਲਿਸ ਨੇ ਨੇ ਦੱਸਿਆ ਕਿ ਜੈਮਾਲਾ ਦੇ ਦੌਰਾਨ ਲੜਾਈ ਸ਼ੁਰੂ ਹੋਈ ਅਤੇ ਫਿਰ ਦਾਜ ਤੱਕ ਪਹੁੰਚ ਗਈ । ਅਸੀਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੇਹਾ। ਦੋਵਾਂ ਪੱਖਾਂ ਦੇ ਬਿਆਨ ਦਰਜ ਕਰ ਲਏ ਗਏ ਹਨ ।

Exit mobile version