The Khalas Tv Blog India ਫੇਰਿਆਂ ਤੋਂ ਪਹਿਲਾਂ ਲਾੜੀ ਨੇ ਦਿਖਾਏ ਅਜਿਹੇ ਨਖਰੇ, ਹੋ ਗਿਆ ਹੰਗਾਮਾ, ਅੱਧੇ ਬਰਾਤੀ ਪੁੱਠੇ ਈ ਮੁੜ ਗਏ
India

ਫੇਰਿਆਂ ਤੋਂ ਪਹਿਲਾਂ ਲਾੜੀ ਨੇ ਦਿਖਾਏ ਅਜਿਹੇ ਨਖਰੇ, ਹੋ ਗਿਆ ਹੰਗਾਮਾ, ਅੱਧੇ ਬਰਾਤੀ ਪੁੱਠੇ ਈ ਮੁੜ ਗਏ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੋਚ ਕੇ ਦੇਖੋ ਕਿ ਜੇਕਰ ਜੈਮਾਲਾ ਹੋਣ ਤੋਂ ਬਾਅਦ ਲਾਵਾਂ ਵੇਲੇ ਕੋਈ ਲਾੜੀ ਲਾੜੇ ਨੂੰ ਇਹ ਕਹਿ ਦੇਵੇ ਕਿ ਲਾੜਾ ਸੋਹਣਾ ਨਹੀਂ ਹੈ ਤੇ ਮੈਂ ਵਿਆਹ ਨਹੀਂ ਕਰਵਾਉਣਾ, ਤਾਂ ਪੂਰੀ ਬਰਾਤ ਉੱਤੇ ਕੀ ਬੀਤੇਗੀ। ਇਸੇ ਤਰ੍ਹਾਂ ਦਾ ਮਾਮਲਾ ਕਾਨਪੁਰ ਦੇ ਥਾਣਾ ਖੇਤਰ ਪਿੰਡ ਸਰਪਾਰਪੁਰ ਨਗਰੀਆ ਦਾ ਦੱਸਿਆ ਜਾ ਰਿਹਾ ਹੈ। ਇੱਥੇ ਗੁਰਸਹਾਇਗੰਜ ਦੇ ਪਿੰਡ ਰਸੂਲਪੁਰ ਤੋਂ ਬਰਾਤ ਆਈ ਸੀ।

ਜਾਣਕਾਰੀ ਅਨੁਸਾਰ ਲਾੜੀ ਵਰਮਾਲਾ ਦੀ ਰਸਮ ਤੋਂ ਬਾਅਦ ਚਲੀ ਗਈ ਸੀ। ਇਸ ਤੋਂ ਬਾਅਦ ਉਸਨੇ ਇਹ ਕਹਿ ਕੇ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਲਾੜਾ ਸੋਹਣਾ ਨਹੀਂ ਹੈ। ਜਦੋਂ ਕੁੜੀ ਦੇ ਪਿਓ ਨਾਲ ਰਿਸ਼ਤੇਦਾਰਾਂ ਨੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਲੜਕੀ ਦਾ ਸਹੁਰਾ ਪਰਿਵਾਰ ਨਾ ਤਾਂ ਕੋਈ ਕੱਪੜਾ ਲੈ ਕੇ ਆਇਆ ਹੈ ਤੇ ਨਾ ਹੀ ਗਹਿਣੇ।

ਇਸ ਲਈ ਉਹ ਵਿਆਹ ਨਹੀਂ ਕਰਨਗੇ। ਇਸ ਨਾਲ ਬਹੁਤ ਹੰਗਾਮਾ ਹੋਇਆ ਤੇ ਅੱਧੇ ਬਰਾਤੀ ਰਾਤ ਨੂੰ ਹੀ ਵਾਪਸ ਆ ਗਏ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਵੀ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਨਹੀਂ ਠੀਕ ਹੋਇਆ।

Exit mobile version