The Khalas Tv Blog Religion ਲੁਧਿਆਣਾ ‘ਚ ਪੁਲਿਸ ਚੌਕੀ ਦੇ ਬਾਹਰ ਚੱਲੀਆਂ ਇੱਟਾਂ-ਪੱਥਰ
Religion

ਲੁਧਿਆਣਾ ‘ਚ ਪੁਲਿਸ ਚੌਕੀ ਦੇ ਬਾਹਰ ਚੱਲੀਆਂ ਇੱਟਾਂ-ਪੱਥਰ

ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਦੇ ਅਧੀਨ ਆਉਂਦੇ ਸਿਵਲ ਹਸਪਤਾਲ ਵਿੱਚ ਇੱਕ ਹਫ਼ਤੇ ਵਿੱਚ ਹਿੰਸਾ ਦੀ ਤੀਜੀ ਘਟਨਾ ਸਾਹਮਣੇ ਆਈ ਹੈ। ਰਾਤ ਕਰੀਬ 10:45 ਵਜੇ ਹਸਪਤਾਲ ਦੀ ਪੁਲਿਸ ਚੌਕੀ ਦੇ ਬਾਹਰ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਇਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ। ਪੁਲੀਸ ਚੌਕੀ ਦੇ ਬਾਹਰ ਲੜਾਈ-ਝਗੜਾ ਹੁੰਦਾ ਰਿਹਾ ਪਰ ਰੌਲਾ ਸੁਣ ਕੇ ਵੀ ਪੁਲਿਸ ਚੌਕੀ ਦੇ ਅੰਦਰੋਂ ਕੋਈ ਅਧਿਕਾਰੀ ਬਾਹਰ ਨਹੀਂ ਆਇਆ।

ਮਾਮਲਾ ਵਧਣ ‘ਤੇ ਐਮਰਜੈਂਸੀ ‘ਚ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਹਸਪਤਾਲ ਵਿੱਚ ਸ਼ਰੇਆਮ ਲੜਾਈ ਦੀ ਘਟਨਾ ਨੇ ਪੁਲਿਸ ਦੀ ਢਿੱਲਮੱਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਮੱਥੇ ’ਤੇ ਇੱਟ ਵੱਜਣ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਡਾਕਟਰਾਂ ਨੇ ਸੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਇਫਤਕਾਰ ਨੇ ਦੱਸਿਆ ਕਿ ਉਹ ਗੁਰਮੇਲ ਪਾਰਕ ਨੇੜੇ ਰਹਿੰਦਾ ਹੈ। ਅੱਜ ਗੁਆਂਢ ‘ਚ ਰਹਿੰਦੇ ਪਿਓ-ਪੁੱਤ ਨੇ ਗਲੀ ‘ਚ ਮਦਨ ਨਾਂ ਦੇ ਵਿਅਕਤੀ ‘ਤੇ ਅਚਾਨਕ ਹਮਲਾ ਕਰ ਦਿੱਤਾ। ਮਦਨ ਦਾ ਸਿਰ ਟੁੱਟ ਗਿਆ, ਜਿਸ ਕਾਰਨ ਮੁਹੰਮਦ ਸਾਨੂ ਉਸ ਨੂੰ ਮੈਡੀਕਲ ਚੈੱਕਅਪ ਲਈ ਸਿਵਲ ਹਸਪਤਾਲ ਲੈ ਕੇ ਆਇਆ।

ਹਮਲਾਵਰ ਪਿਓ-ਪੁੱਤ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਨੇ ਅਚਾਨਕ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਨਾਲ ਕੁਝ ਹਥਿਆਰਬੰਦ ਲੋਕ ਵੀ ਸਨ। ਇੱਟ ਨਾਲ ਵੱਜਣ ਕਾਰਨ ਸਾਨੂ ਦਾ ਮੱਥੇ ਟੁੱਟ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਸੀਐੱਮਸੀ ਰੈਫਰ ਕਰ ਦਿੱਤਾ।

ਜ਼ਖ਼ਮੀ ਸਾਨੂ ਨੇ ਦੱਸਿਆ ਕਿ ਟਿੱਬਾ ਰੋਡ ’ਤੇ ਗੁਆਂਢੀਆਂ ਦੀ ਆਪਸ ਵਿੱਚ ਲੜਾਈ ਹੋ ਗਈ ਸੀ। ਉਹ ਇਕ ਧਿਰ ਦਾ ਇਲਾਜ ਕਰਵਾਉਣ ਲਈ ਹਸਪਤਾਲ ਆਇਆ ਸੀ ਪਰ ਇਸੇ ਦੌਰਾਨ ਦੂਜੀ ਧਿਰ ਦੇ ਦੋ ਵਿਅਕਤੀਆਂ ਨੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਫਿਲਹਾਲ ਦੋਵਾਂ ਧਿਰਾਂ ਦੀ ਮੈਡੀਕਲ ਜਾਂਚ ਮੁਕੰਮਲ ਕਰ ਲਈ ਗਈ ਹੈ। ਦੋਵੇਂ ਧਿਰਾਂ ਥਾਣਾ ਟਿੱਬਾ ਵਿੱਚ ਸ਼ਿਕਾਇਤਾਂ ਦੇ ਰਹੀਆਂ ਹਨ।

Exit mobile version