The Khalas Tv Blog Punjab ਫੇਰਿਆਂ ਵੇਲੇ ਲਾੜਾ ਚੱਬ ਰਿਹਾ ਸੀ ਆਹ ਚੀਜ਼, ਲਾੜੀ ਨੇ ਜੜ ਦਿੱਤੀ ਚਪੇੜ
Punjab

ਫੇਰਿਆਂ ਵੇਲੇ ਲਾੜਾ ਚੱਬ ਰਿਹਾ ਸੀ ਆਹ ਚੀਜ਼, ਲਾੜੀ ਨੇ ਜੜ ਦਿੱਤੀ ਚਪੇੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਲੋਕਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਚਰਚਾ ਦਾ ਵਿਸ਼ਾ ਬਣਦੀਆਂ ਹਨ।ਕਈ ਵਾਰ ਲਾੜੀ ਸਟੇਜ ਤੋਂ ਡਿੱਗਦੀ ਦਿਸਦੀ ਹੈ ਤੇ ਕਈ ਵਰਮਾਲਾ ਪਾਉਂਦੇ ਜੋੜੇ ਇਕ ਦੂਜੇ ਨਾਲ ਮਜ਼ਾਕ ਕਰਦੇ ਹਨ। ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਉੱਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਾੜੀ ਪਹਿਲਾਂ ਪੰਡਤ ਦੇ ਚਪੇੜ ਛੱਡਦੀ ਦਿੱਸਦੀ ਹੈ ਤੇ ਇਸਨੇ ਨਾਲ ਹੀ ਉਹ ਲਾੜੇ ਦੇ ਵੀ ਕੰਨ ‘ਤੇ ਜੜ ਦਿੰਦੀ ਹੈ।

ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਇਹੀ ਕਹੋਗੇ ਕਿ ਲਾੜੀ ਨੇ ਬਿਲਕੁਲ ਸਹੀ ਕੀਤਾ। ਦਰਅਸਲ, ਲਾੜੀ ਨੂੰ ਪਤਾ ਲੱਗਿਆ ਕਿ ਉਸ ਵੇਲੇ ਲਾੜਾ ਗੁਟਖਾ ਖਾ ਰਿਹਾ ਹੈ। ਇਹ ਦੇਖ ਕੇ ਲਾੜੀ ਦਾ ਪਾਰਾ ਸੱਤਵੇਂ ਅਸਮਾਨ ਉੱਤੇ ਪਹੁੰਚ ਜਾਂਦਾ ਹੈ ਤੇ ਲਾੜੇ ਦੇ ਚਪੇੜ ਜੜਦੀ ਲਾੜੀ ਇਹ ਕਹਿੰਦੀ ਹੈ ਕਿ ਜਾ ਕੇ ਗੁਟਖਾ ਥੁੱਕ ਕੇ ਆਵੇ।

ਇੰਸਟਾਗ੍ਰਾਮ ਉੱਤੇ ਇਹ ਵੀਡੀਓ official_niranjanm87 ਨਾਂ ਦੇ ਕਿਸੇ ਅਕਾਉਂਟ ਚਲਾਉਣ ਵਾਲੇ ਨੇ ਸ਼ੇਅਰ ਕੀਤੀ ਹੈ।ਵੀਡੀਓ ਵਿੱਚ ਦਿਸ ਰਿਹਾ ਹੈ ਕਿ ਲਾੜੀ ਕਿਸੇ ਗੱਲ ਨੂੰ ਲੈ ਕੇ ਨਾਰਾਜ਼ ਹੁੰਦੀ ਦਿਸ ਰਹੀ ਹੈ ਤੇ ਪਹਿਲਾਂ ਪੰਡਤ ਤੇ ਫਿਰ ਲਾੜੇ ਦੇ ਲਫੇੜਾ ਮਾਰ ਦਿੰਦੀ ਹੈ।

ਇਹ ਵੀਡੀਓ ਸਬਕ ਵੀ ਦਿੰਦੀ ਹੈ ਕਿ ਗੁਟਖਾ ਖਾਣਾ ਕਿੰਨਾ ਹਾਨੀਕਾਰਕ ਹੋ ਸਕਦਾ ਹੈ।ਸਰੀਰ ਨੂੰ ਤਾਂ ਨੁਕਸਾਨ ਦਿੰਦਾ ਹੀ ਹੈ ਤੇ ਜੇਕਰ ਘਰਵਾਲੀ ਪਸੰਦ ਨਾ ਕਰਦੀ ਹੋਵੇ ਤਾਂ ਸਰੀਰ ਨੂੰ ਨੁਕਸਾਨ ਪਹੁੰਚਾ ਵੀ ਸਕਦਾ ਹੈ।ਇਸ ਵੀਡੀਓ ਹੇਠਾਂ ਲੋਕ ਵੀ ਇਹੀ ਕਮੈਂਟ ਕਰ ਰਹੇ ਹਨ ਕਿ ਗੁਟਖਾ ਖਾਣਾ ਸਹੀ ਮਾਇਨਿਆਂ ਵਿੱਚ ਨੁਕਸਾਨਦੇਹ ਹੈ।

Exit mobile version