The Khalas Tv Blog Punjab Breaking news : ਸਹਿ ਨਹੀਂ ਸਕਿਆ ਮਾਨਸਿਕ ਪਰੇਸ਼ਾਨੀ, ਕਰੋਨਾ ਪਾਜ਼ੀਟਿਵ ਮਰੀਜ਼ ਨੇ ਚੁੱਕਿਆ ਖ਼ੌਫਨਾਕ ਕਦਮ
Punjab

Breaking news : ਸਹਿ ਨਹੀਂ ਸਕਿਆ ਮਾਨਸਿਕ ਪਰੇਸ਼ਾਨੀ, ਕਰੋਨਾ ਪਾਜ਼ੀਟਿਵ ਮਰੀਜ਼ ਨੇ ਚੁੱਕਿਆ ਖ਼ੌਫਨਾਕ ਕਦਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਇੱਕ ਕਰੋਨਾ ਪਾਜ਼ੀਟਿਵ ਮਰੀਜ਼ ਨੇ ਸੁਸਾਇਡ ਕਰ ਲਿਆ ਹੈ। ਮਰੀਜ਼ ਨੇ ਪੀਜੀਆਈ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। 42 ਸਾਲਾ ਮ੍ਰਿਤਕ ਵਿਨੋਦ ਰੋਹਿਲਾ ਪੰਚਕੁਲਾ ਦੇ ਸੈਕਟਰ-17 ਦਾ ਰਹਿਣ ਵਾਲਾ ਸੀ, ਜੋ ਕਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਪੀਜੀਆਈ ਵਿੱਚ ਆਪਣਾ ਇਲਾਜ ਕਰਵਾ ਰਿਹਾ ਸੀ। ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਰੀਜ਼ ਕਰੋਨਾ ਪਾਜ਼ੀਟਿਵ ਹੋਣ ਕਰਕੇ ਮਾਨਸਿਕ ਰੂਪ ਵਿੱਚ ਪਰੇਸ਼ਾਨ ਚੱਲ ਰਿਹਾ ਸੀ।

ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਦੁਪਹਿਰ 12:15 ਦੀ ਹੈ। ਪੀਜੀਆਈ ਚੌਂਕੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੀਜੀਆਈ ਦੇ ਐੱਮਐੱਸ ਆਫਿਸ ਦੇ ਕੋਲ ਇੱਕ ਵਿਅਕਤੀ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਪੀਜੀਆਈ ਕਰਮਚਾਰੀਆਂ ਨੇ ਉਸਨੂੰ ਤੁਰੰਤ ਐਮਰਜੈਂਸੀ ਵਿੱਚ ਭਰਤੀ ਕਰਵਾਇਆ। ਇਲਾਜ ਦੌਰਾਨ ਵਿਨੋਦ ਰੋਹਿਲਾ ਦੀ ਮੌਤ ਹੋ ਗਈ।

Exit mobile version