The Khalas Tv Blog Punjab ਲੁਧਿਆਣਾ ਦੇ ਅਪੋਲੋ ਹਸਪਤਾਲ ਦੇ ਡਾਕਟਰਾਂ ਨੇ ਤਨਖਾਹ ਘੱਟ ਮਿਲਣ ‘ਤੇ ਕੀਤਾ ਹੜਤਾਲ ਦਾ ਐਲਾਨ
Punjab

ਲੁਧਿਆਣਾ ਦੇ ਅਪੋਲੋ ਹਸਪਤਾਲ ਦੇ ਡਾਕਟਰਾਂ ਨੇ ਤਨਖਾਹ ਘੱਟ ਮਿਲਣ ‘ਤੇ ਕੀਤਾ ਹੜਤਾਲ ਦਾ ਐਲਾਨ

Source: News 18 Punjab

‘ਦ ਖ਼ਾਲਸ ਬਿਊਰੋ:- ਲੁਧਿਆਣਾ ‘ਚ ਬਣੇ ਅਪੋਲੋ ਹਸਪਤਾਲ ਵਿੱਚ ਵੱਡੀ ਗਿਣਤੀ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਹਸਪਤਾਲ ਦੇ ਸਿਹਤ ਕਰਮਚਾਰੀਆਂ ਨੇ ਤਨਖਾਹ ਘੱਟ ਮਿਲਣ ਕਾਰਨ 2 ਦਿਨਾਂ ਲਈ ਹੜਤਾਲ ਕਰਨ ਦਾ ਐਲਾਨ ਕਰਨ ਦਿੱਤਾ ਹੈ। ਹਸਪਤਾਲ ਵਿੱਚ 200 ਦੇ ਕਰੀਬ ਸਿਹਤ ਕਰਮਚਾਰੀ ਭਰਤੀ ਕੀਤੇ ਹੋਏ ਹਨ, ਜਿਨ੍ਹਾਂ ਵੱਲੋਂ ਲੋੜੀਦੀਆਂ ਚੀਜ਼ਾਂ ਨਾ ਮਿਲਣ ‘ਤੇ ਹਸਪਤਾਲ ਦੇ ਪ੍ਰਬੰਧਕਾਂ ‘ਤੇ ਕਈ ਸੁਆਲ ਚੁੱਕੇ। ਸਿਹਤ ਕਰਮਚਾਰੀਆਂ ਵੱਲੋਂ ਅੱਜ ਦੇ ਦਿਨ ਲਈ ਤਾਂ ਪੱਕੇ ਤੌਰ ‘ਤੇ  ਹਸਪਤਾਲ ਦੇ ਗੇਟ ਮੂਹਰੇ ਧਰਨਾ ਲਾਇਆ ਗਿਆ।

 

ਸਿਹਤ ਕਰਮੀਆਂ ਦਾ ਇਲਜ਼ਾਮ ਹੈ ਕਿ 17, 18 ਘੰਟਿਆਂ ਦੇ ਕਰੀਬ ਡਿਊਟੀ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਤਨਖਾਹ ਪੂਰੀ ਨਹੀਂ ਦਿੱਤੀ ਜਾਂ ਰਹੀ। ਜਾਣਕਾਰੀ ਮੁਤਾਬਿਕ,  ਸਿਹਤ ਕਰਮੀਆਂ ਵੱਲੋਂ ਅਗਲੀ ਰਣਨੀਤੀ ਦਾ ਫੈਸਲਾ ਪ੍ਰਬੰਧਕਾਂ ਨਾਲ ਮੀਟਿੰਗ ਹੋਣ ਤੋਂ ਬਾਅਦ ਹੀ ਲਿਆ ਜਾਵੇਗਾ।

Exit mobile version