‘ਦ ਖ਼ਾਲਸ ਬਿਊਰੋ:- ਚੰਡੀਗੜ੍ਹ ਵਿੱਚ ਸਿਖਿਆ ਵਿਭਾਗ ਦੀ ਬਿਲਡਿੰਗ ਵਿੱਚ ਕੋਰੋਨਾਵਾਇਰਸ ਦਾ ਵੱਡਾ ਧਮਕਾ ਹੋਇਆ ਹੈ। 9 ਕਰਮਚਾਰੀ ਪਾਜ਼ੀਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੀ ਬਿਲਡਿੰਗ ਅਤੇ ਨਾਲ ਲੱਗਦੇ ਪੁਲਿਸ ਹੈਡਕੁਆਟਰ ਨੂੰ ਦੋ ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ DGP ਸਮੇਤ ਪੰਜਾਬ ਪੁਲਿਸ ਦੇ ਕਈ ਵੱਡੇ ਅਫਸਰ ਇਸੇ ਕੁਆਟਰ ‘ਚ ਕੰਮ ਕਰਦੇ ਹਨ। ਚੰਡੀਗੜ੍ਹ ਵਿੱਚ ਰੋਜ਼ਾਨਾ Covid-19 ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਕੁੱਲ਼ ਗਿਣਤੀ ਵੱਧ ਕੇ 487 ਦੇ ਕਰੀਬ ਹੋ ਗਈ ਹੈ।