The Khalas Tv Blog International ਬ੍ਰਹਮੋਸ ਮਿਜ਼ਾਇਲ ਲਈ ਫਿਲੀਪੀਨਜ਼ ਨੇ ਕੀਤਾ 37.5 ਕਰੋੜ ਡਾਲਰ ਦਾ ਸੌਦਾ
International

ਬ੍ਰਹਮੋਸ ਮਿਜ਼ਾਇਲ ਲਈ ਫਿਲੀਪੀਨਜ਼ ਨੇ ਕੀਤਾ 37.5 ਕਰੋੜ ਡਾਲਰ ਦਾ ਸੌਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮੀਟਿਡ (ਬੀਏਪੀਐੱਲ) ਅਤੇ ਫਿਲਪੀਨਸ ਦੇ ਵਿਚਕਾਰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਇਲ ਦੇ ਲਈ 37.5 ਕਰੋੜ ਡਾਲਰ ਦਾ ਸੌਦਾ ਹੋਇਆ ਹੈ। ਬੀਏਪੀਐਲ ਅਤੇ ਫਿਲੀਪੀਨਜ਼ ਦੇ ਰੱਖਿਆ ਵਿਭਾਗ ਵਿਚਕਾਰ ਸ਼ੁੱਕਰਵਾਰ ਨੂੰ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਗਏ। ਇਸ ਮੌਕੇ ਬ੍ਰਹਮੋਸ ਦੇ ਸੀਈਓ ਅਤੁਲ ਡੀ ਰਾਣੇ, ਡਿਪਟੀ ਸੀਈਓ ਸੰਜੀਵ ਜੋਸ਼ੀ, ਲੈਫਟੀਨੈਂਟ ਕਰਨਲ ਆਰ ਨੇਗੀ ਅਤੇ ਪ੍ਰਵੀਨ ਪਾਠਕ ਮੌਜੂਦ ਸਨ।

ਤੁਹਾਨੂੰ ਦੱਸ ਦੇਈਏ ਕਿ ਬ੍ਰਹਮੋਸ ਮਿਜ਼ਾਈਲ ਲਈ ਇਹ ਪਹਿਲਾ ਵਿਦੇਸ਼ੀ ਆਰਡਰ ਹੈ। ਫਿਲੀਪੀਨਜ਼ ਦੇ ਰੱਖਿਆ ਮੰਤਰੀ ਡੇਲਫਿਨ ਲੋਰੇਂਜ਼ਾਨਾ ਵੱਲੋਂ 31 ਦਸੰਬਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਵਿੱਚ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ ਹੋਏ ਸੌਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

Exit mobile version