‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਵਿੱਚ ਇਕ ਲੜਕੇ ਦੀ ਖਾਸ ਬਿਮਾਰੀ ਕਾਰਨ ਜੀਭ ਦਾ ਰੰਗ ਪੀਲਾ ਹੈ। ਪਹਿਲਾਂ ਡਾਕਟਰਾਂ ਨੂੰ ਲੱਗਦਾ ਸੀ ਕਿ ਲੜਕੇ ਨੂੰ ਪੀਲੀਆ ਹੈ, ਪਰ ਬਾਅਦ ਵਿਚ ਕੁੱਝ ਟੈਸਟ ਕਰਨ ਉਪਰੰਤ ਇਸ ਦੁਰਲਭ ਬਿਮਾਰੀ ਦਾ ਪਤਾ ਲੱਗਿਆ।ਡਾਕਟਰਾਂ ਦੇ ਅਨੁਸਾਰ ਤਿਖੇ ਪੀਲੇ ਰੰਗ ਦੀ ਜੀਭ ਵਾਲੇ ਇਸ 12 ਸਾਲ ਦੇ ਲੜਕੇ ਵਿੱਚ ਆਟੋਮਿਨ ਬਿਮਾਰੀ ਦੀ ਪਛਾਣ ਹੋਈ ਹੈ। ਇਸ ਕਾਰਨ ਲੜਕੇ ਦੇ ਲਹੂ ਦੇ ਰੈੱਡ ਸੈੱਲ ਵੀ ਖਰਾਬ ਹੋ ਗਏ ਹਨ।
ਦ ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ਵਿੱਚ ਛਪੀ ਇੱਕ ਰਿਪੋਰਟ ਦੇ ਅਨੁਸਾਰ ਇਹ ਲੜਕਾ ਕਈ ਦਿਨਾਂ ਤੱਕ ਗਲੇ ਵਿੱਚ ਖਰਾਸ਼, ਕਾਲੇ ਪਿਸ਼ਾਬ, ਪੇਟ ਵਿੱਚ ਦਰਦ ਅਤੇ ਚਮੜੀ ਦਾ ਰੰਗ ਫਿੱਕਾ ਪੈਣ ਕਰਕੇ ਬਾਅਦ ਦਾਖਿਲ ਹੋਇਆ ਸੀ।
ਸ਼ੁਰੂਆਤੀ ਜਾਂਚ ਵਿੱਚ ਟੋਰਾਂਟੋ ਵਿੱਚ ਬਿਮਾਰ ਬੱਚਿਆਂ ਦੇ ਹਸਪਤਾਲ ਦੇ ਡਾਕਟਰਾਂ ਨੂੰ ਲੱਗਿਆ ਕਿ ਲੜਕੇ ਨੂੰ ਪੀਲੀਆ ਹੈ। ਕਿਉਂ ਕਿ ਅਜਿਹੀ ਸਥਿਤੀ ਵਿਚ ਆਮ ਤੌਰ ‘ਤੇ ਚਮੜੀ ਅਤੇ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ।ਹਾਲਾਂਕਿ, ਉਹ ਉਸਦੀ ਜੀਭ ਤੇ ਚਮਕਦਾਰ ਪੀਲੇ ਰੰਗ ਨੇ ਡਾਕਟਰਾਂ ਨੂੰ ਹੈਰਾਨ ਕਰ ਦਿੱਤਾ ਸੀ।
ਕੁਝ ਟੈਸਟਾਂ ਤੋਂ ਬਾਅਦ ਪਤਾ ਲੱਗਿਆ ਕਿ ਲੜਕੇ ਨੂੰ ਅਨੀਮੀਆ ਹੈ ਅਤੇ ਉਹ ਐਪਸਟੀਨਬਰਸ ਵਾਇਰਸ ਦੀ ਲਾਗ ਨਾਲ ਪੀੜਿਤ ਹੈ।ਇਹ ਇੱਕ ਆਮ ਵਿਸ਼ਾਣੂ ਹੈ ਜੋ ਆਮ ਤੌਰ ਤੇ ਬਚਪਨ ਵਿੱਚ ਲੋਕਾਂ ਨੂੰ ਲੱਗਦਾ ਹੈ।
ਯੂਐਸ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਅਨੁਸਾਰ ਠੰਡੇ ਐਗਲੂਟਿਨਿਨ ਦੀ ਬਿਮਾਰੀ ਅਨੀਮੀਆ ਦੇ ਨਤੀਜੇ ਕਾਰਨ ਹੁੰਦੀ ਹੈ ਅਤੇ ਇਹ ਖੂਨ ਦੇ ਰੈਡ ਸੈੱਲਾਂ ਦੇ ਤੇਜ਼ੀ ਨਾਲ ਟੁੱਟਣ ਦਾ ਕਾਰਨ ਹੋ ਸਕਦੀ ਹੈ।ਇਸ ਨਾਲ ਬਿਲੀਰੂਬਿਨ ਪੈਦਾ ਹੁੰਦਾ ਹੈ, ਜੋ ਪੀਲੀਆ ਦਾ ਕਾਰਨ ਬਣਦਾ ਹੈ।