The Khalas Tv Blog International ਕੈਨੇਡਾ ਵਾਲੇ ਇਸ ਲੁਟੇਰੇ ਦੀ ਕਰੂਤਤ ਦੇਖ ਕੇ ਕਹੋਗੇ, ਆਪਣੇ ਤਾਂ ਇਹਦੇ ਮੂਹਰੇ ਕੁੱਝ ਵੀ ਨਹੀਂ
International

ਕੈਨੇਡਾ ਵਾਲੇ ਇਸ ਲੁਟੇਰੇ ਦੀ ਕਰੂਤਤ ਦੇਖ ਕੇ ਕਹੋਗੇ, ਆਪਣੇ ਤਾਂ ਇਹਦੇ ਮੂਹਰੇ ਕੁੱਝ ਵੀ ਨਹੀਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੂਜੇ ਮੁਲਕਾਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਤੇ ਹੋਰ ਐਸ਼ੋ-ਆਰਾਮ ਸਾਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਪਰ ਲੋਕ ਜਦੋਂ ਇੱਕੋ ਜਿਹੇ ਜਾਂ ਇੱਕੋ ਜਿਹੀ ਮਾਨਸਿਕਤਾ ਵਾਲੇ ਟੱਕਰਦੇ ਹਨ ਤਾਂ ਬਹੁਤ ਧੱਕਾ ਲੱਗਦਾ ਹੈ। ਕੈਨੇਡਾ ਦੇ ਦੇ ਨਨਾਈਮੋ ਆਈਲੈਂਡ ਵਿਚ ਵਾਪਰੀ ਇੱਕ ਘਟਨਾ ਨੇ ਘਟੀਆ ਮਾਨਸਿਕਤਾ ਦਾ ਪ੍ਰਮਾਣ ਦਿੱਤਾ ਹੈ। 

ਇਸ ਘਟਨਾ ਅਨੁਸਾਰ ਇਕ ਲੁਟੇਰੇ ਨੇ ਇੱਕ 15 ਸਾਲ ਦੇ ਲੜਕੇ ਦਾ ਪਰਸ ਅਤੇ ਸੈੱਲ-ਫੋਨ ਖੋਹ ਕੇ ਝੀਲ ਵਿਚ ਸੁੱਟ ਦਿੱਤਾ ਅਤੇ ਉਸਦੇ ਕੱਪੜੇ ਲੁਹਾ ਲਏ ਅਤੇ ਉਸ ਨੂੰ ਅਲਫ਼ ਨੰਗਾ ਕਰ ਕੇ ਆਪਣੇ ਘਰ ਜਾਣ ਲਈ ਕਿਹਾ। ਪੁਲਿਸ ਦੇ ਅਨੁਸਾਰ ਇਸ ਲੜਕੇ ਨੂੰ ਕੁੱਟਿਆ ਮਾਰਿਆ ਵੀ ਗਿਆ ਹੈ। ਇਸ ਹਰਕਤ ਨਾਲ ਡਰਿਆ ਹੋਇਆ ਲੜਕਾ ਜਦੋਂ ਅਲਫ ਨੰਗੀ ਹਾਲਤ ਵਿੱਚ ਆਪਣੇ ਘਰ ਵੱਲ ਜਾਣ ਲੱਗਿਆ ਤਾਂ ਦੋਸ਼ੀ ਨੇ ਉਸ ਨੂੰ ਕੁਝ ਕੱਪੜੇ ਪਹਿਨਣ ਲਈ ਦੇ ਦਿੱਤੇ ਅਤੇ ਫਿਰ ਆਪ ਹੀ ਆਪਣੀ ਕਾਰ ਵਿਚ ਉਸਨੂੰ ਘਰ ਛੱਡਕੇ ਆਇਆ। ਪੁਲਿਸ ਨੇ ਇਸ ਸਬੰਧ ਵਿਚ ਇੱਕ 16 ਸਾਲਾ ਸ਼ੱਕੀ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਖਿਲਾਫ ਸਰੀਰਕ ਨੁਕਸਾਨ ਪੁਚਾਉਣ ਲਈ ਹਮਲਾ ਕਰਨ ਅਤੇ ਲੁੱਟ ਖੋਹ ਦੇ ਦੋਸ਼ ਲਾਏ ਹਨ।

Exit mobile version