The Khalas Tv Blog India BOSS ਤੋਂ ਨਾਰਾਜ਼ ਸੀ ਮਹਿਲਾ ਕਰਮਚਾਰੀ, ਕਰ ‘ਤਾ ਫਿਰ ਉਹੀ ਕੰਮ
India International Punjab

BOSS ਤੋਂ ਨਾਰਾਜ਼ ਸੀ ਮਹਿਲਾ ਕਰਮਚਾਰੀ, ਕਰ ‘ਤਾ ਫਿਰ ਉਹੀ ਕੰਮ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਥਾਈਲੈਂਡ ਵਿੱਚ ਆਪਣੇ ਬੌਸ ਤੋਂ ਨਾਰਾਜ਼ ਇੱਕ ਮਹਿਲਾ ਕਰਮਚਾਰੀ ਨੇ ਤੇਲ ਦੇ ਗੋਦਾਮ ਨੂੰ ਉਡਾ ਦਿੱਤਾ, ਜਿਸ ਵਿੱਚ ਉਹ ਕੰਮ ਕਰਦੀ ਸੀ। ਉਸ ਨੇ ਕਥਿਤ ਤੌਰ ‘ਤੇ ਇੱਕ ਕਾਗਜ਼ ਦੇ ਟੁਕੜੇ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ ਅਤੇ ਇਸ ਨੂੰ Fuel ਵਾਲੇ ਕੰਟੇਨਰ ‘ਤੇ ਸੁੱਟ ਦਿੱਤਾ, ਜਿਸ ਨਾਲ Prapakorn Oil ਦੇ ਗੋਦਾਮ ਵਿੱਚ ਅੱਗ ਲੱਗ ਗਈ।

ਇਸ ਘਟਨਾ ਕਾਰਨ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇੱਕ ਰਿਪੋਰਟ ਮੁਤਾਬਿਕ 38 ਸਾਲਾ ਦੋਸ਼ੀ ਮਹਿਲਾ ਕਰਮਚਾਰੀ ਦਾ ਨਾਂ ਐਨ ਸਰਿਆ ਹੈ। ਉਸ ਨੇ ਤੇਲ ਦੇ ਗੋਦਾਮ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਹ ਆਪਣੇ ਬੌਸ ਦੀ ‘ਸ਼ਿਕਾਇਤ’ ਅਤੇ ‘ਤਣਾਅ ਪੈਦਾ ਕਰਨ’ ਤੋਂ ਤੰਗ ਆ ਗਈ ਸੀ।

ਅੱਗ ਦੀਆਂ ਲਪਟਾਂ ਦੇਖ ਕੇ ਇਲਾਕੇ ‘ਚ ਭਗਦੜ ਮੱਚ ਗਈ ਸੀ। ਹਰ ਪਾਸੇ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਸੀ। ਫਾਇਰ ਬ੍ਰਿਗੇਡ ਦੀਆਂ 40 ਤੋਂ ਵੱਧ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ‘ਤੇ ਕਾਬੂ ਪਾਉਣ ਲਈ ਐਮਰਜੈਂਸੀ ਸੇਵਾਵਾਂ ਨੂੰ ਕਰੀਬ ਚਾਰ ਘੰਟੇ ਲੱਗੇ। ਦੱਸਿਆ ਗਿਆ ਹੈ ਕਿ ਕੰਟੇਨਰ ਵਿੱਚ ਹਜ਼ਾਰਾਂ ਗੈਲਨ ਤੇਲ ਸੀ। ਇਸ ਘਟਨਾ ਕਾਰਨ ਕੰਪਨੀ ਨੂੰ ਕਰੀਬ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਤੋਂ ਬਾਅਦ 29 ਨਵੰਬਰ ਨੂੰ ਮਹਿਲਾ ਕਰਮਚਾਰੀ ‘ਤੇ ਕਾਰਵਾਈ ਕੀਤੀ ਗਈ ਸੀ।

ਪੁਲਿਸ ਮੁਤਾਬਿਕ ਐਨ ਸ਼੍ਰਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਅੱਗ ਲਾਉਣ ਦੀ ਗੱਲ ਵੀ ਕਬੂਲੀ ਹੈ। ਦੋਸ਼ੀ ਔਰਤ ਨੇ ਦਾਅਵਾ ਕੀਤਾ ਕਿ ਉਸ ਦਾ ਬੌਸ ਉਸ ਨੂੰ ਕੰਮ ਲਈ ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਇਸ ਭਿਆਨਕ ਅੱਗ ਨਾਲ 10 ਤੋਂ ਵੱਧ ਘਰਾਂ ਦੇ ਵੀ ਨੁਕਸਾਨੇ ਜਾਣ ਦੀ ਖਬਰ ਹੈ। ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੁਲਿਸ ਕੰਪਨੀ ਦੇ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ, ਜਿਸ ਨੇ ਦੱਸਿਆ ਕਿ ਔਰਤ ਪਿਛਲੇ 9 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਹੈ। ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਅਜਿਹਾ ਕਦਮ ਚੁੱਕੇਗੀ।

Exit mobile version