The Khalas Tv Blog India ਬਾਲੀਵੁੱਡ ਦੀ ਇਕ ‘ਮੰਡਲੀ’ ‘ਚ ਜਾਵੇਦ ਅਖਤਰ ਦਾ ਨਾਂ ਲੈਣਾ ਕੰਗਨਾ ਨੂੰ ਪੈ ਰਿਹਾ ਮਹਿੰਗਾ
India

ਬਾਲੀਵੁੱਡ ਦੀ ਇਕ ‘ਮੰਡਲੀ’ ‘ਚ ਜਾਵੇਦ ਅਖਤਰ ਦਾ ਨਾਂ ਲੈਣਾ ਕੰਗਨਾ ਨੂੰ ਪੈ ਰਿਹਾ ਮਹਿੰਗਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੰਗਨਾ ਰਨੌਤ ਦੇ ਖਿਲਾਫ ਗੀਤਕਾਰ ਜਾਵੇਦ ਅਖਤਰ ਦੀ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਨੇ ਇਕ ਅਦਾਲਤ ਦੀ ਕਾਰਵਾਈ ਰੋਕਣ ਤੋਂ ਇਨਕਾਰ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਕੰਗਨਾ ਰਨੌਤ ਨੇ ਇਸ ਬਾਰੇ ਕੋਰਟ ਵਿੱਚ ਅਪੀਲ ਕੀਤੀ ਸੀ, ਜਿਸ ਨੂੰ ਰੇਵਤੀ ਮੋਹਿਤ ਡੇਰੇ ਨੇ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਇਕ ਸਤੰਬਰ ਨੂੰ ਫੈਸਲਾ ਰਾਖਵਾਂ ਰੱਖਿਆ ਸੀ।


ਜਾਵੇਦ ਅਖਤਰ ਨੇ ਪਿਛਲੇ ਸਾਲ ਨਵੰਬਰ ਵਿੱਚ ਕੰਗਨਾ ਖਿਲਾਫ ਇਹ ਦਾਅਵਾ ਕਰਕੇ ਮਾਮਲਾ ਦਰਜ ਕਰਵਾਇਆ ਸੀ ਕਿ ਉਨ੍ਹਾਂ ਨੇ ਟੀਵੀ ਪੱਤਰਕਾਰ ਅਰਣਬ ਗੋਸਵਾਮੀ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਉਨ੍ਹਾਂ ਖਿਲਾਫ ਅਜਿਹੇ ਬਿਆਨ ਦਿੱਤੇ ਹਨ, ਜਿਸ ਨਾਲ ਉਨ੍ਹਾਂ ਦੇ ਮਾਣ ਸਨਮਾਨ ਨੂੰ ਸੱਟ ਵੱਜੀ ਹੈ।ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਨੇ ਬਾਲੀਵੁੱਡ ਵਿੱਚ ਇਕ ਮੰਡਲੀ ਦਾ ਜਿਕਰ ਕਰਕੇ ਉਨ੍ਹਾਂ ਦਾ ਨਾਂ ਲਿਆ ਸੀ।

Exit mobile version