The Khalas Tv Blog India ਕੰਗਨਾ ਦੀ ਫਿਲਮ ‘ਐਮਰਜੈਂਸੀ’ ਨੂੰ ਹਾਈਕੋਰਟ ਤੋਂ ਰਾਹਤ ਨਹੀਂ! ਅਦਾਲਤ ਨੇ CBFC ਨੂੰ ਫੈਸਲਾ ਲੈਣ ਦਾ ਦਿੱਤਾ ਅਧਿਕਾਰ
India Manoranjan Punjab

ਕੰਗਨਾ ਦੀ ਫਿਲਮ ‘ਐਮਰਜੈਂਸੀ’ ਨੂੰ ਹਾਈਕੋਰਟ ਤੋਂ ਰਾਹਤ ਨਹੀਂ! ਅਦਾਲਤ ਨੇ CBFC ਨੂੰ ਫੈਸਲਾ ਲੈਣ ਦਾ ਦਿੱਤਾ ਅਧਿਕਾਰ

ਬਿਉਰੋ ਰਿਪੋਰਟ – ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ (KANGNA RANAUT FILM EMERGENCY) ਨੂੰ ਅਦਾਲਤ ਤੋਂ ਹੁਣ ਵੀ ਰਾਹਤ ਨਹੀਂ ਮਿਲੀ ਹੈ। ਬੰਬੇ ਹਾਈਕੋਰਟ (BOMBAY HIGH COURT) ਨੇ ਸੈਂਸਰ ਬੋਰਡ (CBFC) ਨੂੰ ਫੈਸਲਾ ਲੈਣ ਲਈ 25 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਕਿਹਾ ਫਿਲਮ ਨੂੰ ਸਟੀਫਿਕੇਟ ਦੇਣਾ ਹੈ ਜਾਂ ਨਹੀਂ ਸੈਂਸਰ ਬੋਰਡ ਤੈਅ ਕਰੇਗਾ। ਕੰਗਨਾ ਅਤੇ ਜ਼ੀ ਸਟੂਡੀਓ ਵੱਲੋਂ ਬੰਬੇ ਹਾਈਕੋਰਟ ਵਿੱਚ ਇਹ ਪਟੀਸ਼ਨ ਦਾਖ਼ਲ ਕੀਤੀ ਗਈ ਸੀ।

ਕੁਝ ਦਿਨ ਪਹਿਲਾਂ ਸੈਂਸਰ ਬੋਰਡ ਨੇ ਫ਼ਿਲਮ ਐਮਰਜੈਂਸੀ ਨੂੰ 3 ਕੱਟਾਂ ਅਤੇ ਕੁੱਲ 10 ਬਦਲਾਵਾਂ ਨਾਲ ‘UA’ ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਕੰਗਨਾ ਹੁਣ ਵੀ ਬਿਨਾਂ ਕੱਟਾਂ ਦੇ ਨਾਲ ਫਿਲਮ ਰਿਲੀਜ਼ ਕਰਨ ’ਤੇ ਅੜੀ ਹੋਈ ਹੈ। ਉਸ ਨੇ ਕਿਹਾ ਮੈਂ ਆਪਣਾ ਬੰਬੇ ਵਾਲਾ ਘਰ ਇਸੇ ਲਈ ਵੇਚਿਆ ਹੈ ਕਿਉਂਕਿ ਮੈਂ ਸਾਰਾ ਪੈਸਾ ਫਿਲਮ ’ਤੇ ਲਾ ਦਿੱਤਾ ਹੈ।

ਫ਼ਿਲਮ ਵਿੱਚ ਸੰਤ ਭਿੰਡਰਾਂਵਾਲੇ ਸਮੇਤ ਸਿੱਖਾਂ ਦੇ ਅਕਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਖਿਲਾਫ SGPC ਸਮੇਤ ਦੇਸ਼ ਭਰ ਦੀਆਂ ਹੋਰ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਨ। ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ ਸੀ ਜਿਸ ’ਤੇ ਸੈਂਸਰ ਬੋਰਡ ਨੇ ਕਿਹਾ ਸੀ ਕਿ ਅਸੀਂ ਫਿਲਮ ’ਤੇ ਵਿਚਾਰ ਰਹੇ ਹਾਂ ਇਸ ਤੋਂ ਮੱਧ ਪ੍ਰਦੇਸ਼ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਅਤੇ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਾਂ ਵੱਲੋਂ ਬੰਬੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਜਿਸ ’ਤੇ ਅਦਾਲਤ ਨੇ ਹੁਣ ਗੇਂਦ ਸੈਂਸਰ ਬੋਰਡ ਦੇ ਪਾਸੇ ਵਿੱਚ ਪਾ ਦਿੱਤਾ ਹੈ। ਕੰਗਨਾ ਦੀ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਵੱਲੋਂ ਸਰਟਿਫਿਕੇਟ ਨਾ ਮਿਲਣ ਦੀ ਵਜ੍ਹਾ ਕਰਕੇ ਇਹ ਰਿਲੀਜ਼ ਨਹੀਂ ਹੋ ਸਕੀ ਸੀ।

ਉਧਰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਸੰਤ ਭਿੰਡਰਾਂਵਾਲੇ ਨੂੰ ਅੱਤਵਾਦੀ ਦੱਸਣ ’ਤੇ ਕੰਗਨਾ ਖਿਲਾਫ NSA ਅਧੀਨ ਕਾਰਵਾਈ ਦੀ ਮੰਗ ਕੀਤੀ ਹੈ, ਕਿਉਂਕਿ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਅਕਾਲੀ ਦਲ ਲਈ ਭਿੰਡਰਾਂਵਾਲੇ ਸੰਤ ਸ਼ਹੀਦ ਹਨ।

Exit mobile version