ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿੱਚ ਵੀਰਵਾਰ ਦੇਰ ਰਾਤ 3 ਬੱਸਾਂ ਵਿੱਚ ਲੜੀਵਾਰ ਬੰਬ ਧਮਾਕੇ ਹੋਏ। ਇਹ ਬੱਸਾਂ ਬੈਟ ਯਾਮ ਅਤੇ ਹੋਲੋਨ ਖੇਤਰਾਂ ਦੇ ਪਾਰਕਿੰਗ ਸਥਾਨਾਂ ਵਿੱਚ ਖਾਲੀ ਖੜ੍ਹੀਆਂ ਸਨ। ਧਮਾਕਿਆਂ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪੁਲਿਸ ਨੇ ਅੱਤਵਾਦੀ ਹਮਲੇ ਦਾ ਸ਼ੱਕ ਜਤਾਇਆ ਹੈ। ਦੋ ਹੋਰ ਬੱਸਾਂ ਵਿੱਚ ਵੀ ਬੰਬ ਮਿਲੇ ਹਨ।
ਇਜ਼ਰਾਈਲੀ ਪੁਲਿਸ ਨੇ ਕਿਹਾ ਕਿ ਕੁੱਲ ਪੰਜ ਬੰਬ ਇੱਕੋ ਜਿਹੇ ਸਨ ਅਤੇ ਟਾਈਮਰ ਨਾਲ ਲੈਸ ਸਨ। ਬੰਬ ਸਕੁਐਡ ਨੇ ਨਕਾਰਾ ਕੀਤੇ ਬੰਬਾਂ ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਹੈ। ਟਾਈਮਜ਼ ਆਫ਼ ਇਜ਼ਰਾਈਲ ਨੇ ਰਿਪੋਰਟ ਦਿੱਤੀ ਕਿ ਬੰਬਾਂ ਨੂੰ ਸ਼ੁੱਕਰਵਾਰ ਸਵੇਰੇ ਫਟਣ ਦੀ ਯੋਜਨਾ ਬਣਾਈ ਗਈ ਸੀ। ਪਰ ਉਨ੍ਹਾਂ ਦੇ ਟਾਈਮਰ ਗਲਤ ਸੈੱਟ ਕੀਤੇ ਗਏ ਸਨ, ਜਿਸ ਕਾਰਨ ਰਾਤ ਨੂੰ ਧਮਾਕਾ ਹੋ ਗਿਆ।
ਧਮਾਕਿਆਂ ਤੋਂ ਬਾਅਦ, ਨੇਤਨਯਾਹੂ ਨੇ ਇਜ਼ਰਾਈਲ ਰੱਖਿਆ ਬਲਾਂ ਨੂੰ ਪੱਛਮੀ ਕੰਢੇ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ। ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਬੱਸ ਅਤੇ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਹਨ।