The Khalas Tv Blog India ਅਲਰਟ : ਇਸ ਏਅਰਪੋਰਟ ਉੱਤੇ ਅਲਕਾਇਦਾ ਦੀ ਮਾੜੀ ਨਜ਼ਰ
India

ਅਲਰਟ : ਇਸ ਏਅਰਪੋਰਟ ਉੱਤੇ ਅਲਕਾਇਦਾ ਦੀ ਮਾੜੀ ਨਜ਼ਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅਲਕਾਇਦਾ ਨੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।ਦਿੱਲੀ ਪੁਲਿਸ ਨੂੰ ਸ਼ਨੀਵਾਰ ਸ਼ਾਮ ਨੂੰ ਮਿਲੀ ਅਲਕਾਇਦਾ ਦੀ ਇਕ ਈਮੇਲ ਵਿੱਚ ਇਸਦਾ ਖੁਲਾਸਾ ਹੋਇਆ ਹੈ, ਜਿਸ ਵਿਚ ਏਅਰਪੋਰਟ ਉੱਤੇ ਧਮਾਕਾ ਕਰਨ ਦਾ ਜਿਕਰ ਹੈ। ਇਸਨੂੰ ਦੇਖਦਿਆਂ ਏਅਰਪੋਰਟ ਉੱਤੇ ਸੁਰੱਖਿਆ ਵਧਾ ਦਿੱਤੀ ਹੈ।

ਈਮੇਲ ਵਿੱਚ ਕਿਹਾ ਗਿਆ ਸੀ ਕਿ ਕਰਨਬੀਰ ਸੂਰੀ ਉਰਫ ਮੁਹੰਮਦ ਜਲਾਲ ਅਤੇ ਉਸ ਦੀ ਪਤਨੀ ਸ਼ੈਲੀ ਸ਼ਾਰਾ ਉਰਫ ਹਸੀਨਾ ਐਤਵਾਰ ਨੂੰ ਸਿੰਗਾਪੁਰ ਤੋਂ ਭਾਰਤ ਆ ਰਹੇ ਹਨ।ਇਹ ਦੋਵੇਂ ਅਗਲੇ ਇੱਕ ਤੋਂ ਤਿੰਨ ਦਿਨਾਂ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੰਬ ਫਿੱਟ ਕਰਨ ਦਾ ਪਲਾਨ ਬਣਾ ਰਹੇ ਹਨ।

Exit mobile version