The Khalas Tv Blog India 100 ਬਾਲੀਵੁੱਡ ਫਿਲਮਾਂ ਦਾ ਪੰਜਾਬੀ ਗੀਤਕਾਰ ਨਹੀਂ ਰਿਹਾ !
India

100 ਬਾਲੀਵੁੱਡ ਫਿਲਮਾਂ ਦਾ ਪੰਜਾਬੀ ਗੀਤਕਾਰ ਨਹੀਂ ਰਿਹਾ !

ਬਿਉਰੋ ਰਿਪੋਰਟ : ਬਾਲੀਵੁੱਡ ਵਿੱਚ ਰਿਕਾਰਡ ਬਣਾਉਣ ਵਾਲੀਆਂ ਮਸ਼ਹੂਰ ਫਿਲਮਾਂ ਦੇ ਗਾਣੇ ਲਿਖਣ ਵਾਲੇ ਮਸ਼ਹੂਰ ਪੰਜਾਬੀ ਸਿੱਖ ਗੀਤਕਾਰ ਦੇਵ ਸਿੰਘ ਕੋਹਲੀ ਦਾ ਦਿਹਾਂਤ ਹੋ ਗਿਆ ਹੈ । ‘ਮੈਨੇ ਪਿਆਰ ਕਿਆ’,’ਹਮ ਆਪਕੇ ਹੈ ਕੌਣ”ਜੁੜਵਾਂ’ਬੀਜਗਰ ਵਰਗੀ ਫਿਲਮਾਂ ਦੇ ਗਾਣੇ ਦੇਵ ਸਿੰਘ ਕੋਹਲੀ ਨੇ ਲਿਖੇ ਸਨ । 26 ਅਗਸਤ ਨੂੰ 81 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅੰਤਿਮ ਸਾਹ ਲਏ । ਦੁਪਹਿਰ ਨੂੰ ਮੁੰਬਈ ਜੂਪੀਟਰ ਅਪਾਰਟਮੈਂਟ ਲੋਖੰਡਵਾਲਾ ਕੰਪਲੈਕਸ ਤੋਂ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ । ਸ਼ਾਮ 6 ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ । ਅਨੂੰ ਮਲਿਕ, ਆਨੰਦ ਰਾਜ ਆਨੰਦ,ਉੱਤਮ ਸਿੰਘ ਅਤੇ ਬਾਵੀਵੁੱਡ ਦੇ ਕਈ ਦਿੱਗਜ ਅਦਾਕਾਰਾ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣਗੇ।

ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਜਨਮੇ ਸਨ

ਦੇਵ ਸਿੰਘ ਕੋਹਲੀ ਦਾ ਜਨਮ 2 ਨਵੰਬਰ 1942 ਵਿੱਚ ਪਾਕਿਸਤਾਨ ਦੇ ਰਾਵਲ ਪਿੰਡੀ ਵਿੱਚ ਹੋਇਆ ਸੀ ਅਤੇ ਉਹ 1949 ਨੂੰ ਦਿੱਲੀ ਸ਼ਿਫਟ ਹੋਏ ਸਨ । ਉਨ੍ਹਾਂ ਨੇ ਆਪਣਾ ਬਚਪਨ ਦੇਹਰਾਦੂਨ ਵਿੱਚ ਗੁਜਾਰਿਆ । ਉਨ੍ਹਾਂ ਨੇ 1969 ਵਿੱਚ ਫਿਲਮ ਗੁੰਡਾ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਦੇਵ ਕੋਹਲੀ ਦੇ ਸਪੋਕਸਪਰਸਨ ਪ੍ਰੀਤਮ ਸ਼ਰਮਾ ਨੇ ਦੱਸਿਆ ਕਿ ਦੇਵ ਸਿੰਘ ਕੋਹਲੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹ ਕੋਕਿਲਾਬੇਨ ਅੰਬਾਨੀ ਹਸਪਤਾਲ ਵਿੱਚ ਭਰਤੀ ਸਨ । ਸ਼ਨਿੱਚਰਵਾਰ ਸਵੇਰ ਉਹ ਨੀਂਦ ਤੋਂ ਜਾਗੇ ਹੀ ਨਹੀਂ ।

ਦੇਵ ਕੋਹਲੀ ਨੇ 100 ਤੋਂ ਜ਼ਿਆਦਾ ਬਾਲੀਵੁੱਡ ਫਿਲਮਾਂ ਵਿੱਚ ਗਾਣੇ ਲਿਖੇ,ਉਨ੍ਹਾਂ ਨੇ ਬਾਜ਼ੀਗਰ ਫਿਲਮ ਦਾ ਮਸ਼ਹੂਰ ਗਾਣਾ ਕਾਲੀ-ਕਾਲੀ ਆਖੇ,ਦੀਦੀ ਤੇਰਾ ਦੇਵਰ ਦਿਵਾਨਾ,’ਪਹਿਲਾਂ ਪਹਿਲਾਂ ਪਿਆਰ’ ਫਿਲਮ ‘ਹਮ ਆਪਕੇ ਹੈ ਕੌਣ’ ਲਈ ਲਿੱਖੇ । ‘ਮੁਸਾਫਿਰ’ ਫਿਲਮ ਦੇ ਲਈ ‘ਓ ਸਾਕੀ ਸਾਕੀ’,ਫਿਮਲ ‘ਹਮ ਸਾਥ ਸਾਥ’ ਲਈ ਗਾਣੇ ਲਿਖੇ,’ਚਲਤੀ ਹੈ ਕਿਹਾ 9 ਸੇ 12′,’ਉੱਚੀ ਹੈ ਬਿਲਡਿੰਗ’ ਫਿਲਮ ‘ਜੁੜਵਾਂ’ ਵਰਗੀ ਮਸ਼ਹੂਰ ਫਿਲਮਾਂ ਦੇ ਗਾਣੇ ਲਿਖੇ ਹਨ। ਦੇਵ ਸਿੰਘ ਕੋਹਲੀ ਦੇ ਲਿਖੇ ਇਹ ਗਾਣੇ ਅੱਜ ਵੀ ਨੌਜਵਾਨਾਂ ਵਿੱਚ ਮਸ਼ਹੂਰ ਹਨ । ਉਨ੍ਹਾਂ ਦੀ ਉਮਰ ਕਦੇ ਵੀ ਨੌਜਵਾਨਾਂ ਦੀ ਪਸੰਦ ਦੇ ਆੜੇ ਨਹੀਂ ਆਈ,ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਨੌਜਵਾਨਾਂ ਦੀ ਪਸੰਦ ਨੂੰ ਸਮਝਿਆ ਅਤੇ ਗਾਣੇ ਲਿਖੇ ।

Exit mobile version