The Khalas Tv Blog India ਮੁੰਬਈ ‘ਚ ਕੰਗਨਾ ਰਨੌਤ ਦੇ ਦਫ਼ਤਰ ‘ਤੇ BMC ਨੇ ਚਾੜਿਆ ਬੁਲਡੋਜ਼ਰ, ਕੰਗਨਾ ਨੇ ਕਿਹਾ ਇਹ ਇਮਾਰਤ ਮੇਰੇ ਲਈ ਮੰਦਰ
India

ਮੁੰਬਈ ‘ਚ ਕੰਗਨਾ ਰਨੌਤ ਦੇ ਦਫ਼ਤਰ ‘ਤੇ BMC ਨੇ ਚਾੜਿਆ ਬੁਲਡੋਜ਼ਰ, ਕੰਗਨਾ ਨੇ ਕਿਹਾ ਇਹ ਇਮਾਰਤ ਮੇਰੇ ਲਈ ਮੰਦਰ

‘ਦ ਖ਼ਾਲਸ ਬਿਊਰੋ :- ਮੁੰਬਈ ਸਥਿਤ ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਦਫ਼ਤਰ ਤੇ ਅੱਜ 9 ਸਤੰਬਰ BMC ਨੇ ਬੁਲਡੋਜ਼ਰ ਚੱਲਾ ਦਿੱਤਾ। ਕੰਗਨਾ ਦੇ ਦਫ਼ਤਰ ਤੇ BMC ਨੇ ਗੈਰਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਕੇ ਉਸ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਨੋਟਿਸ ਅੱਜ ਸਵੇਰੇ ਹੀ ਲਾਇਆ ਗਿਆ ਸੀ। ਇਸ ਦੌਰਾਨ ਮੁੰਬਈ ਪੁਲਿਸ ਤੇ BMC ਦੀ ਇੱਕ ਟੀਮ ਵੀ ਮੌਕੇ ਤੇ ਮੌਜੂਦ ਰਹੀ।

BMC ਦੇ ਇਸ ਕਦਮ ਤੇ ਕੰਗਨਾ ਨੇ ਟਵੀਟ ਕੀਤਾ, “ਮਨੀਕਰਣਿਕਾ ਫਿਲਮ ਚ ਪਹਿਲੀ ਫ਼ਿਲਮ ਅਯੁੱਧਿਆ ਦਾ ਐਲਾਨ ਹੋਇਆਇਹ ਮੇਰੇ ਲਈ ਇਮਾਰਤ ਨਹੀਂ ਰਾਮ ਮੰਦਰ ਹੈ। ਅੱਜ ਬਾਬਰ ਉੱਥੇ ਆਇਆ ਹੈਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾਵੇਗਾ ਰਾਮ ਮੰਦਰ ਫਿਰ ਟੁੱਟੇਗਾ ਪਰ ਬਾਬਰ ਯਾਦ ਰੱਖੇ ਕਿ ਇਹ ਮੰਦਰ ਮੁੜ ਬਣੇਗਾਜੈ ਸ਼੍ਰੀ ਰਾਮਜੈ ਸ਼੍ਰੀ ਰਾਮਜੈ ਸ਼੍ਰੀ ਰਾਮ।

ਕੰਗਨਾ ਰਨੌਤ ਦੇ ਦਫ਼ਤਰ ਵਿਖੇ ਨਵੇਂ ਨੋਟਿਸ ਵਿੱਚ ਦੱਸਿਆ ਗਿਆ ਸੀ ਕਿ ਕੰਗਨਾ ਨੂੰ ਪਹਿਲੇ ਨੋਟਿਸ ਚ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਜਿਸ ਦੇ ਜਵਾਬ ਵਿੱਚ ਉਸਨੇ ਸੱਤ ਦਿਨਾਂ ਦਾ ਸਮਾਂ ਮੰਗਿਆ ਸੀ। ਪਰ BMC ਨੇ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਨਵਾਂ ਨੋਟਿਸ ਲਾ ਕੇ ਗੈਰ ਕਾਨੂੰਨੀ ਉਸਾਰੀ ਨੂੰ ਢਾਉਣ ਦੀ ਗੱਲ ਕੀਤੀ।
Exit mobile version