The Khalas Tv Blog International ਬੋਇੰਗ ਨੇ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਫੈਸਲਾ, 17 ਹਜ਼ਾਰ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ
International

ਬੋਇੰਗ ਨੇ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਫੈਸਲਾ, 17 ਹਜ਼ਾਰ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ

ਦਿੱਲੀ : ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਆਪਣੇ 10 ਫੀਸਦੀ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਇਸ ਫੈਸਲੇ ਕਾਰਨ ਕਰੀਬ 17 ਹਜ਼ਾਰ ਕਰਮਚਾਰੀਆਂ ਦੀ ਨੌਕਰੀ ਚਲੀ ਜਾਵੇਗੀ। ਬੋਇੰਗ ਦੇ ਇਸ ਫੈਸਲੇ ਨਾਲ ਇਸਦੇ ਉਤਪਾਦਨ ਵਿੱਚ ਵੀ ਦੇਰੀ ਹੋਵੇਗੀ।

ਦਰਅਸਲ, ਕੰਪਨੀ ਇਸ ਸਮੇਂ ਕਾਰੋਬਾਰ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਬੋਇੰਗ ਦੇ ਚੀਫ ਐਗਜ਼ੀਕਿਊਟਿਵ ਕੈਲੀ ਓਰਟਬਰਗ ਨੇ ਕਰਮਚਾਰੀਆਂ ਨੂੰ ਈਮੇਲ ‘ਚ ਕਿਹਾ ਕਿ ਐਗਜ਼ੀਕਿਊਟਿਵ, ਮੈਨੇਜਰ ਅਤੇ ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ‘ਚ ਹਨ।

ਬੋਇੰਗ ਨੇ ਆਪਣੇ ਹਥਿਆਰਾਂ ਅਤੇ ਫੌਜੀ ਸਾਜ਼ੋ-ਸਾਮਾਨ ਦੇ ਨਿਰਮਾਣ ਕਾਰੋਬਾਰ ਵਿੱਚ ਨੁਕਸਾਨ ਦੀ ਚੇਤਾਵਨੀ ਵੀ ਦਿੱਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਨਵੇਂ ਪਲੇਨ 777X ਦੀ ਡਿਲੀਵਰੀ ਡੇਟ ਵੀ ਵਧਾ ਦਿੱਤੀ ਹੈ।
ਬੋਇੰਗ ਨੂੰ ਕਰਮਚਾਰੀਆਂ ਦੀਆਂ ਹੜਤਾਲਾਂ ਅਤੇ ਆਪਣੇ ਜਹਾਜ਼ਾਂ ਦੀ ਗੁਣਵੱਤਾ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਓਰਟਬਰਗ ਨੇ ਵੀ ਆਪਣੀ ਈਮੇਲ ਵਿੱਚ ਕਿਹਾ ਹੈ ਕਿ ਕੰਪਨੀ ਆਉਣ ਵਾਲੇ ਮਹੀਨਿਆਂ ਵਿੱਚ ਕਰਮਚਾਰੀਆਂ ਦੀ ਛਾਂਟੀ ਜਾਰੀ ਰੱਖੇਗੀ।

Exit mobile version