The Khalas Tv Blog Punjab ਮੋਗਾ ‘ਚ ਨੌਜਵਾਨ ਦੀ ਬੋਰੀ ਵਿੱਚ ਮਿਲੀ ਲਾ ਸ਼
Punjab

ਮੋਗਾ ‘ਚ ਨੌਜਵਾਨ ਦੀ ਬੋਰੀ ਵਿੱਚ ਮਿਲੀ ਲਾ ਸ਼

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਨ ਸ਼ੇ ਦਾ ਕਾਰਨ ਮੌ ਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੌਰਾਨ ਮੋਗਾ ਦੇ ਮਹਿਮੇ ਵਾਲਾ ਰੋਡ ‘ਤੇ ਇੱਕ 30 ਸਾਲਾ ਨੌਜਵਾਨ ਦੀ ਬੋਰੀ ਵਿੱਚ ਲਾ ਸ਼ ਮਿਲੀ ਹੈ। ਮ੍ਰਿ ਤ ਕ ਦੀ ਪਛਾਣ ਅਮਨਦੀਪ ਸਿੰਘ ਵਾਸੀ ਪਿੰਡ ਮਹਿਣਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿ ਤਕ ਨੌਜਵਾਨ ਨੂੰ ਨ ਸ਼ੇ ਦੀ ਲਤ ਲੱਗੀ ਹੋਈ ਸੀ। ਪਰਿਵਾਰ ਮੁਤਾਬਿਕ ਉਹ ਚਾਰ ਦਿਨ ਪਹਿਲਾਂ ਨ ਸ਼ਾ ਲੈਣ ਲਈ ਸਾਧਾਂ ਵਾਲੀ ਬਸਤੀ ਗਿਆ ਸੀ ਅਤੇ ਉਥੋਂ ਦੇਰ ਰਾਤ ਉਸ ਦੀ ਲਾਵਾਰਿਸ ਸਵਿਫਟ ਕਾਰ ਮਿਲੀ ਸੀ। ਪਰਿਵਾਰ ਨੇ ਥਾਣਾ ਸਿਟੀ-2 ਦੇ ਬਾਹਰ ਇਕੱਠੇ ਹੋ ਕੇ ਕਤ ਲ ਦੀ ਜਾਂਚ ਅਤੇ ਦੋ ਸ਼ੀਆਂ ਨੂੰ ਗ੍ਰਿਫ ਤਾਰ ਕਰਨ ਦੀ ਮੰਗ ਕੀਤੀ।

ਨੌਜਵਾਨ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿ ਤਕ ਨੌਜ ਵਾਨ ਦੇ ਪਿਤਾ ਨੇ ਕਿਹਾ ਉਸਦਾ ਬੇਟਾ ਚਿੱਟੇ ਦਾ ਨ ਸ਼ਾ ਕਰਨ ਦਾ ਆਦੀ ਸੀ। ਉਹ ਸਾਧਾਂ ਦੀ ਬਸਤੀ ਵਿੱਚ ਚਿੱਟਾ ਲੈਣ ਗਿਆ ਸੀ। ਜਿੱਥੇ ਉਸਨੂੰ ਮਾ ਰ ਕੇ ਲਾ ਸ਼ ਬੋਰੀ ਵਿੱਚ ਬੰਦ ਕਰ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ।

ਪੁਲੀਸ ਨੇ ਦੱਸਿਆ ਕਿ ਨੌਜਵਾਨ ਦਾ ਕਤ ਲ ਤੇਜ਼ ਧਾਰ ਹਥਿ ਆਰਾਂ ਨਾਲ ਕੀਤਾ ਗਿਆ ਹੈ। ਸਰੀਰ ‘ਤੇ ਗੋ ਲੀ ਦਾ ਕੋਈ ਨਿ ਸ਼ਾਨ ਨਹੀਂ।ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਗਾ ਦੇ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ।

Exit mobile version