The Khalas Tv Blog Punjab ਲੁਧਿਆਣਾ ਦੇ ਇੱਕ ਰੈਸਟੋਰੈਂਟ ਵਿੱਚੋਂ ਮਿਲੀ ਨੌਜਵਾਨ ਔਰਤ ਦੀ ਲਾਸ਼, ਨੌਜਵਾਨ ਨਾਲ ਆਈ ਸੀ ਹੋਟਲ
Punjab

ਲੁਧਿਆਣਾ ਦੇ ਇੱਕ ਰੈਸਟੋਰੈਂਟ ਵਿੱਚੋਂ ਮਿਲੀ ਨੌਜਵਾਨ ਔਰਤ ਦੀ ਲਾਸ਼, ਨੌਜਵਾਨ ਨਾਲ ਆਈ ਸੀ ਹੋਟਲ

ਲੁਧਿਆਣਾ ਦੇ ਇੱਕ ਨਾਮੀ ਰੈਸਟੋਰੈਂਟ-ਕਮ-ਹੋਟਲ ਵਿੱਚ ਕੱਲ੍ਹ ਰਾਤ ਨੂੰ ਇੱਕ ਨੌਜਵਾਨ ਔਰਤ ਦੀ ਅਰਧ-ਨਗਨ ਲਾਸ਼ ਬਰਾਮਦ ਹੋਈ। ਲਾਸ਼ ਦੇ ਚਿਹਰੇ ’ਤੇ ਡੂੰਘੀਆਂ ਸੱਟਾਂ ਸਨ, ਨੱਕ ਤੋਂ ਖੂਨ ਵਹਿ ਰਿਹਾ ਸੀ ਅਤੇ ਭਰਵੱਟੇ ’ਤੇ ਕਟਰ ਨਾਲ ਕੀਤੇ ਕੱਟ ਦੇ ਨਿਸ਼ਾਨ ਮਿਲੇ ਹਨ।

ਰੈਸਟੋਰੈਂਟ ਸਟਾਫ ਮੁਤਾਬਕ ਔਰਤ 12 ਦਸੰਬਰ ਨੂੰ ਦੁਪਹਿਰ ਸਮੇਂ ਇੱਕ ਨੌਜਵਾਨ ਮਰਦ ਨਾਲ ਆਈ ਸੀ। ਦੋਵੇਂ ਬਿਨਾਂ ਕਿਸੇ ਨਾਲ ਗੱਲ ਕੀਤੇ ਸਿੱਧੇ ਕਮਰੇ ਵਿੱਚ ਚਲੇ ਗਏ। ਸ਼ਾਮ ਤੱਕ ਦਰਵਾਜ਼ਾ ਨਾ ਖੁੱਲ੍ਹਣ ’ਤੇ ਸਟਾਫ ਨੇ ਦਰਵਾਜ਼ਾ ਖੋਲ੍ਹਿਆ ਤਾਂ ਔਰਤ ਦੀ ਲਾਸ਼ ਅੱਧ ਨੰਗੀ ਹਾਲਤ ਵਿੱਚ ਮਿਲੀ।

ਫੋਰੈਂਸਿਕ ਟੀਮ ਨੇ ਕਮਰੇ ਤੋਂ ਚਾਦਰਾਂ-ਬਿਸਤਰੇ ਉੱਤੇ ਉਂਗਲਾਂ ਦੇ ਨਿਸ਼ਾਨ ਇਕੱਠੇ ਕੀਤੇ ਅਤੇ ਇੱਕ ਖੂਨ ਨਾਲ ਲੱਥਪੱਥ ਕਟਰ ਵੀ ਬਰਾਮਦ ਕੀਤਾ। ਪੁਲਿਸ ਨੇ ਦੇਰ ਰਾਤ ਪਿੰਡ ਮੇਹਰਬਾਨ ਇਲਾਕੇ ਵਿੱਚ ਛਾਪੇਮਾਰੀ ਕੀਤੀ ਅਤੇ ਸੇਫ ਸਿਟੀ ਕੈਮਰਿਆਂ ਦੀ 12 ਦਸੰਬਰ ਦੁਪਹਿਰ 12 ਵਜੇ ਤੋਂ ਲੈ ਕੇ ਅੱਗੇ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਔਰਤ ਦੀ ਪਛਾਣ, ਮੁਸ ਦੇ ਸਾਥੀ ਦੀ ਪਛਾਣ ਅਤੇ ਦੋਵਾਂ ਦੇ ਆਉਣ-ਜਾਣ ਦੇ ਰਸਤੇ ਦਾ ਪਤਾ ਲੱਗ ਸਕੇ।ਹੁਣ ਤੱਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਮੁਲਜ਼ਮ ਫਰਾਰ ਹੈ। ਜਾਂਚ ਜਾਰੀ ਹੈ।

 

Exit mobile version