The Khalas Tv Blog Punjab SGPC ਤੇ ਡੇਰੇ ਦੇ ਮਹੰਤ ਪ੍ਰਬੰਧਕਾਂ ਦੀ ਝੜਪ ਨੇ ਧਾਰਿਆ ਖੂਨੀ ਰੂਪ, ਕਈ ਹੋਏ ਜ਼ਖ਼ਮੀ
Punjab

SGPC ਤੇ ਡੇਰੇ ਦੇ ਮਹੰਤ ਪ੍ਰਬੰਧਕਾਂ ਦੀ ਝੜਪ ਨੇ ਧਾਰਿਆ ਖੂਨੀ ਰੂਪ, ਕਈ ਹੋਏ ਜ਼ਖ਼ਮੀ

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਿਲਾਸਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੇਰੇ ਦੇ ਮਹੰਤ ਪ੍ਰਬੰਧਕਾਂ ਵਿੱਚ ਖੂਨੀ ਝੜਪ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਬਿਲਾਸਪੁਰ ਵਿੱਚ 20 ਏਕੜ ਤੋਂ ਵੱਧ ਜ਼ਮੀਨ ਹੈ। ਡੇਰਾ ਮਹੰਤ ਪ੍ਰਬੰਧਕ ਇਸ ਨੂੰ ਆਪਣੀ ਜ਼ਮੀਨ ਦੱਸ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਇਸ ਨੂੰ ਗੁਰੂਘਰ ਦੀ ਜ਼ਮੀਨ ਦੱਸ ਰਹੀ ਹੈ। ਇਸ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ ਸਾਹਮਣੋ ਹੋ ਗਈਆਂ। ਇਹ ਝੜਪ ਇੰਨੀ ਵਧ ਗਈ ਕਿ ਇਸ ਨੇ ਖੂਨੀ ਰੂਪ ਧਾਰ ਲਿਆ, ਜਿਸ ਦੌਰਾਨ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਝੜਪ ਵਿੱਚ ਵਧੀਕ ਸਕੱਤਰ ਵਿਜੇ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਦੋਵੇਂ ਧਿਰਾਂ ਨੇ ਲਗਾਏ ਇਕ ਦੂਜੇ ਤੇ ਇਲਜ਼ਾਮ

ਸ਼੍ਰੋਮਣੀ ਕਮੇਟੀ ਦੀ ਤਰਫੋਂ ਵਧੀਕ ਸਕੱਤਰ ਵਿਜੇ ਸਿੰਘ ਨੇ ਕਿਹਾ ਕਿ ਜ਼ਮੀਨ ਦਾ ਕੋਈ ਮਸਲਾ ਨਹੀਂ ਹੈ। ਜਮੀਨ ਗੁਰੂ ਘਰ ਦੀ ਹੈ ਅਤੇ ਅਸੀਂ ਟਰੈਕਟਰ ਲੈ ਕੇ ਆਏ ਸੀ, ਇਸ ਤੋਂ ਪਹਿਲਾਂ ਹੀ ਸਾਡੇ ਉੱਤੇ ਪੈਟਰੋਲ ਪੰਪਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਜ਼ਖ਼ਮੀ ਹੋਏ ਹਨ।

ਡੇਰੇ ਨੇ ਦਿੱਤਾ ਜਵਾਬ

ਡੇਰਾ ਦੇ ਮਹੰਤ ਕਰਨਦੀਪ ਨੇ ਦੱਸਿਆ ਕਿ ਇਹ ਕਰੀਬ ਦੋ ਸੌ ਸਾਲ ਪੁਰਾਣੀ ਜ਼ਮੀਨ ਹੈ ਜੋ ਰਾਜੇ ਮਹਾਰਾਜੇ ਨੇ ਆਪਣੇ ਬਜ਼ੁਰਗਾਂ ਨੂੰ ਦਾਨ ਕੀਤੀ ਸੀ। ਸਾਲ 1960 ਤੋਂ ਇਸ ਧਰਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਨਾਲ ਜੋੜਿਆ ਜਾਣ ਲੱਗਾ। ਇਸ ਸਬੰਧੀ ਲੰਬੇ ਸਮੇਂ ਤੋਂ ਕੇਸ ਚੱਲ ਰਹੇ ਹਨ। ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਕਿਸੇ ਅਦਾਲਤ ਨੇ SGPC ਦਾ ਕਬਜ਼ਾ ਲੈਣ ਦੇ ਹੁਕਮ ਜਾਰੀ ਨਹੀਂ ਕੀਤੇ। ਅੱਜ ਐਸ.ਜੀ.ਪੀ.ਸੀ ਦੇ ਲੋਕ ਹਥਿਆਰਾਂ ਅਤੇ ਟਰੈਕਟਰਾਂ ਨਾਲ ਜਬਰੀ ਜ਼ਮੀਨ ਵਿੱਚ ਦਾਖਲ ਹੋ ਗਏ। ਵਿਰੋਧ ਕਰਨ ‘ਤੇ ਉਨ੍ਹਾਂ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਸ ਦੇ ਕਈ ਬੰਦੇ ਜ਼ਖ਼ਮੀ ਹੋ ਗਏ।

ਹਾਲ ਜਾਨਣ ਲਈ ਪਹੁੰਚੇ ਧਾਮੀ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਲਈ ਸਿਵਲ ਹਸਪਤਾਲ ਪਾਇਲ ਪੁੱਜੇ। ਉਨ੍ਹਾਂ ਡੀਐਸਪੀ ਪਾਇਲ ਤੋਂ ਮਾਮਲੇ ਵਿੱਚ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਧਾਮੀ ਨੇ ਦੱਸਿਆ ਕਿ ਇਹ ਜ਼ਮੀਨ ਗੁਰੂਘਰ ਦੀ ਹੈ। ਦੂਜੇ ਪੱਖ ਨੇ ਹਮਲਾ ਕਰਕੇ ਗਲਤ ਕੀਤਾ।

ਇਹ ਵੀ ਪੜ੍ਹੋ –  ਭਾਰਤੀ ਇਲੈਕਟ੍ਰੀਸ਼ੀਅਨ ਨੇ ਦੁਬਈ ਵਿੱਚ ਜਿੱਤੇ 2.25 ਕਰੋੜ

 

Exit mobile version