The Khalas Tv Blog Punjab ਸ੍ਰੀ ਦਰਬਾਰ ਸਾਹਿਬ ਅੰਦਰ SGPC ਦਫ਼ਤਰ ’ਚ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪ! ਇੱਕ ਮੁਲਾਜ਼ਮ ਦੀ ਮੌਤ, ਦੂਜਾ ਗੰਭੀਰ
Punjab Religion

ਸ੍ਰੀ ਦਰਬਾਰ ਸਾਹਿਬ ਅੰਦਰ SGPC ਦਫ਼ਤਰ ’ਚ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪ! ਇੱਕ ਮੁਲਾਜ਼ਮ ਦੀ ਮੌਤ, ਦੂਜਾ ਗੰਭੀਰ

ਬਿਉਰੋ ਰਿਪੋਰਟ – SGPC ਦਫ਼ਤਰ ਵਿੱਚ 2 ਮੁਲਾਜ਼ਮਾਂ ਦੀ ਆਪਸੀ ਝੜਪ ਵਿੱਚ 1 ਮੁਲਾਜ਼ਮ ਦੀ ਮੌਤ ਹੋ ਗਈ ਹੈ। ਇੱਕ ਮੁਲਾਜ਼ਮ ਧਰਮ ਪ੍ਰਚਾਰ ਕਮੇਟੀ ਦਾ ਮੁਲਾਜ਼ਮ ਸੀ ਤੇ ਇੱਕ ਕਾਉਂਟ ਵਿਭਾਗ ਦਾ ਦੱਸਿਆ ਜਾ ਰਿਹਾ ਹੈ। ਜਦੋਂ ਦੁਪਹਿਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬਣੇ ਦਫ਼ਰਤ ਵਿੱਚ ਲੰਚ ਦਾ ਸਮਾਂ ਸੀ ਦੋਵੇ ਖਾਣਾ ਖਾ ਰਹੇ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਇਸ ਦੌਰਾਨ ਦੋਵਾਂ ਨੇ ਇਕ ਦੂਜੇ ’ਤੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ। ਜਿਸ ਵੇਲੇ ਇਹ ਵਾਰਦਾਤ ਵਾਪਰੀ ਜ਼ਿਆਦਾਤਰ ਮੁਲਾਜ਼ਮ ਉੱਥੇ ਮੌਜੂਦ ਨਹੀਂ ਸਨ। ਜਿਵੇਂ ਹੀ ਮੁਲਾਜ਼ਮ ਪਹੁੰਚੇ ਕਾਫ਼ਾ ਦੇਰ ਹੋ ਚੁੱਕੀ ਸੀ।

ਮੁਲਾਜ਼ਮ ਸੁਖਬੀਰ ਸਿੰਘ ਅਤੇ ਦਰਬਾਰਾ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਦਰਬਾਰਾ ਸਿੰਘ ਦੀ ਮੌਤ ਹੋ ਗਈ। ਅਕਾਉਂਟ ਵਿਭਾਗ ਦਾ ਮੁਲਾਜ਼ਮ ਸੁਖਬੀਰ ਸਿੰਘ ਵੀ ਗੰਭੀਰ ਜ਼ਖ਼ਮੀ ਹੈ।

SGPC ਦੇ ਸਕੱਤਰ ਪ੍ਰਤਾਪ ਸਿੰਘ ਮੌਕੇ ’ਤੇ ਪਹੁੰਚ ਗਏ ਹਨ। ਉੱਧਰ ਪੁਲਿਸ ਵੀ ਪਹੁੰਚ ਚੁੱਕੀ ਹੈ। ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਵੀ ਜਾਂਚ ਕੀਤਾ ਜਾ ਰਹੀ ਹੈ। ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਸੀਂ ਮੁਲਾਜ਼ਮ ਨੂੰ ਫੌਰਨ ਸਸਪੈਂਡ ਕਰ ਦਿੱਤਾ ਹੈ। ਸਕੱਤਰ ਨੇ ਦੱਸਿਆ ਸੁਖਬੀਰ ਸਿੰਘ ਅਤੇ ਦਰਬਾਰਾ ਸਿੰਘ ਦਾ ਪਰਿਵਾਰਕ ਝਗੜਾ ਸੀ ਤੇ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ।

Exit mobile version