The Khalas Tv Blog Punjab ਲੁਧਿਆਣਾ ਕੋਰਟ ਕੰਪਲੈਕਸ ਧਮਾ ਕੇ ‘ਚ ਇੱਕ ਦੀ ਮੌ ਤ, ਕਈ ਜ਼ਖ਼ ਮੀ
Punjab

ਲੁਧਿਆਣਾ ਕੋਰਟ ਕੰਪਲੈਕਸ ਧਮਾ ਕੇ ‘ਚ ਇੱਕ ਦੀ ਮੌ ਤ, ਕਈ ਜ਼ਖ਼ ਮੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਕੋਰਟ ਕੰਪਲੈਕਸ ਵਿੱਚ ਅੱਜ ਵੱਡਾ ਧਮਾ ਕਾ ਹੋ ਗਿਆ ਹੈ।ਪੰਜਾਬ ਪੁਲੀਸ ਮੁਤਾਬਿਕ ਇਸ ਧਮਾ ਕੇ ਵਿਚ ਇੱਕ ਵਿਅਕਤੀ ਦੀ ਮੌ ਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਇਹ ਧਮਾ ਕਾ ਤੀਜੀ ਮੰਜ਼ਲ ‘ਤੇ ਬਾਥਰੂਮ ਦੇ ਨਜ਼ਦੀਕ ਹੋਇਆ ਦੱਸਿਆ ਜਾ ਰਿਹਾ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਦੇ ਨਜ਼ਦੀਕ ਕਈ ਇਮਾਰਤਾਂ ਪੂਰੀ ਤਰ੍ਹਾਂ ਹਿੱਲ ਗਈਆਂ ਸਨ।

ਪੁਲਿਸ ਫੋਰਸ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਰਟ ਕੰਪਲੈਕਸ ਵਿੱਚ ਲੋਕਾਂ ਦੀ ਹਫੜਾ-ਦਫੜੀ ਮੱਚ ਗਈ ਹੈ। ਜਾਣਕਾਰੀ ਮੁਤਾਬਕ ਕੋਰਟ ਕੰਪਲੈਕਸ ਵਿੱਚ ਜ਼ਿਆਦਾ ਭੀੜ ਨਹੀਂ ਸੀ ਕਿਉਂਕਿ ਅੱਜ ਵਕੀਲਾਂ ਦੀ ਹੜਤਾਲ ਸੀ। ਧਮਾ ਕਾ ਹੋਣ ਤੋਂ ਤੁਰੰਤ ਬਾਅਦ ਲੋਕਾਂ ਨੂੰ ਕਚਿਹਿਰੀਆਂ ਤੋਂ ਬਾਹਰ ਕੱਢਿਆ ਗਿਆ ਹੈ।

ਘਟ ਨਾ ਵਾਲੀ ਥਾਂ ‘ਤੇ ਮੌਜੂਦ ਲੁਧਿਆਣਾ ਕੋਰਟ ਦੇ ਵਕੀਲ ਵਿਪਨ ਸੱਗੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਲਡਿੰਗ ਦਾ ਬਹੁਤ ਨੁਕਸਾਨ ਹੋਇਆ ਹੈ, ਸ਼ੀਸ਼ੇ ਟੁੱਟ ਗਏ ਹਨ, ਕਾਰਾਂ ਨੁਕਸਾਨੀਆਂ ਗਈਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਅਣਹੋਣੀ ਕਰਕੇ ਗਿਆ ਹੈ। ਗਰਿੱਲਾਂ ਉੱਖੜ ਕੇ ਬਾਹਰ ਆ ਗਈਆਂ ਹਨ। ਇੱਥੇ ਕੋਈ ਸਿਕਿਓਰਿਟੀ ਨਹੀਂ ਹੈ, ਸੈਂਸਰ ਸਿਰਫ਼ ਨਾਂ ਦੇ ਹਨ। ਲੋਕ ਬਹੁਤ ਬੁਰੇ ਤਰੀਕੇ ਦੇ ਨਾਲ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਬਚਣਾ ਬਹੁਤ ਮੁਸ਼ਕਿਲ ਹੈ। ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਹਮਲੇ ਨੂੰ ਗੈਸ ਸਿਲੰਡਰ ਫਟਣ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ।

ਜਾਣਕਾਰੀ ਮੁਤਾਬਕ ਵੱਡੇ ਲੀਡਰਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਘਟ ਨਾ ਵਾਲੀ ਥਾਂ ‘ਤੇ ਤੁਰੰਤ ਆਉਣ ਤੋਂ ਮਨ੍ਹਾ ਕੀਤਾ ਗਿਆ ਹੈ।

Exit mobile version