The Khalas Tv Blog India ਚੀਨ ‘ਚ ਗੈਸ ਧਮਾਕੇ ’ਚ ਚਾਰ ਹਲਾਕ, 47 ਜ਼ਖ਼ਮੀ
India International

ਚੀਨ ‘ਚ ਗੈਸ ਧਮਾਕੇ ’ਚ ਚਾਰ ਹਲਾਕ, 47 ਜ਼ਖ਼ਮੀ

‘ਦ ਖ਼ਾਲਸ ਟੀਵੀ ਬਿਊਰੋ :- ਉੱਤਰ-ਪੂਰਬੀ ਚੀਨ ਦੇ ਲਿਆਓਨਿੰਗ ਸੂਬੇ ਦੀ ਰਾਜਧਾਨੀ ਸ਼ੈਨਯਾਂਗ ਦੇ ਰੈਸਟੋਰੈਂਟ ਵਿੱਚ ਗੈਸ ਧਮਾਕੇ ਵਿੱਚ ਅੱਜ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 47 ਲੋਕ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਫਾਇਰ ਬ੍ਰਿਗੇਡ ਅਮਲੇ ਦੇ 100 ਕਰੀਬ ਮੈਂਬਰਾਂ ਨੇ ਅੱਗ ’ਤੇ ਕਾਬੂ ਪਾਇਆ ਤੇ ਰਾਹਤ ਕਾਰਜਾਂ ਵਿੱਚ ਮਦਦ ਕੀਤੀ ਗਈ ਹੈ।

ਆਨਲਾਈਨ ਨਸ਼ਰ ਵੀਡੀਓ ਫੁਟੇਜ ਵਿੱਚ ਤਿੰਨ ਮੰਜ਼ਿਲਾ ਇਮਾਰਤ ਨੂੰ ਵੱਡਾ ਨੁਕਸਾਨ ਪੁੱਜਾ ਨਜ਼ਰ ਆ ਰਿਹਾ ਹੈ ਤੇ ਇਲਾਕੇ ਵਿੱਚ ਮਲਬੇ ਦਾ ਵੱਡਾ ਢੇਰ ਲੱਗਾ ਹੋਇਆ ਹੈ ਤੇ ਨੇੜਲੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਚਸ਼ਮਦੀਦਾਂ ਦੇ ਅਨੁਸਾਰ ਜਦੋਂ ਧਮਾਕਾ ਹੋਇਆ ਇੰਜ ਲੱਗਾ ਕਿ ‘ਕਿਸੇ ਨੇ ਬੰਬ ਸੁੱਟਿਆ’ਹੋਵੇ। ਮੀਡੀਆ ਰਿਪੋਰਟਾਂ ਨੇ ਵੱਖ ਵੱਖ ਸਰੋਤਾਂ ਦੇ ਹਵਾਲੇ ਨਾਲ ਕਿਹਾ ਕਿ ਖੇਤਰ ਵਿੱਚ ਗੈਸ ਪਾਈਪਲਾਈਨ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਧਰ ਗੈਸ ਕੰਪਨੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

Exit mobile version