The Khalas Tv Blog India ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਧਮਾਕਾ, 9 ਦੀ ਮੌਤ, 29 ਹੋਰ ਜ਼ਖ਼ਮੀ
India

ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਧਮਾਕਾ, 9 ਦੀ ਮੌਤ, 29 ਹੋਰ ਜ਼ਖ਼ਮੀ

ਬਿਊਰੋ ਰਿਪੋਰਟ (ਸ੍ਰੀਨਗਰ, 15 ਨਵੰਬਰ 2025): ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਨੌਗਾਮ ਪੁਲਿਸ ਸਟੇਸ਼ਨ ’ਤੇ ਸ਼ੁੱਕਰਵਾਰ ਰਾਤ ਕਰੀਬ 11:22 ਵਜੇ ਇੱਕ ਵੱਡਾ ਧਮਾਕਾ ਹੋਣ ਦੀ ਖ਼ਬਰ ਹੈ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 29 ਹੋਰ ਜ਼ਖ਼ਮੀ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜ਼ਖਮੀਆਂ ਵਿੱਚ ਜ਼ਿਆਦਾਤਰ ਪੁਲਿਸ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ 92 ਆਰਮੀ ਬੇਸ ਅਤੇ SKIMS ਸੌਰਾ ਹਸਪਤਾਲ ਵਿੱਚ ਚੱਲ ਰਿਹਾ ਹੈ।

ਅਧਿਕਾਰੀਆਂ ਮੁਤਾਬਕ, ਧਮਾਕਾ ਉਸ ਸਮੇਂ ਹੋਇਆ ਜਦੋਂ ਪੁਲਿਸ ‘ਵਾਈਟ ਕਾਲਰ ਅੱਤਵਾਦੀ ਮੌਡਿਊਲ’ ਮਾਮਲੇ ਵਿੱਚ ਜ਼ਬਤ ਕੀਤੇ ਗਏ ਵਿਸਫੋਟਕ ਦੇ ਨਮੂਨੇ ਲੈ ਰਹੀ ਸੀ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੁਲਿਸ ਸਟੇਸ਼ਨ ਵਿੱਚ ਪੂਰਾ 360 ਕਿੱਲੋ ਵਿਸਫੋਟਕ ਰੱਖਿਆ ਗਿਆ ਸੀ ਜਾਂ ਸਿਰਫ਼ ਉਸ ਦਾ ਕੁਝ ਹਿੱਸਾ ਹੀ ਲਿਆਂਦਾ ਗਿਆ ਸੀ।

ਦਰਅਸਲ, ਇਹ ਵਿਸਫੋਟਕ ਹਰਿਆਣਾ ਦੇ ਫਰੀਦਾਬਾਦ ਤੋਂ ਗ੍ਰਿਫਤਾਰ ਕੀਤੇ ਗਏ ਡਾ. ਮੁਜ਼ੰਮਿਲ ਗਨਈ ਦੇ ਕਿਰਾਏ ਦੇ ਘਰ ਤੋਂ ਜ਼ਬਤ ਕੀਤਾ ਗਿਆ ਸੀ। ਗਨਈ ਨੂੰ ਇਸ ਤੋਂ ਪਹਿਲਾਂ ਦਿੱਲੀ ਬਲਾਸਟ ਕੇਸ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਅੱਤਵਾਦੀ ਪੱਖ ਤੋਂ ਜਾਂਚ ਸ਼ੁਰੂ

ਦੂਜੇ ਪਾਸੇ, ਸ੍ਰੀਨਗਰ ਬਲਾਸਟ ਦੀ ਅੱਤਵਾਦੀ ਪੱਖ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ, ਕਿਸੇ ਵੀ ਵਿਸਫੋਟਕ ਵਿੱਚ ਧਮਾਕਾ ਤਾਂ ਹੀ ਹੋਵੇਗਾ ਜਦੋਂ ਉਸ ਵਿੱਚ ਡੈਟੋਨੇਟਰ ਅਤੇ ਫਿਊਜ਼ ਦੀ ਵਰਤੋਂ ਕੀਤੀ ਜਾਵੇ ਜਾਂ ਕਿਸੇ ਤਰ੍ਹਾਂ ਉਸ ਨੂੰ ਟ੍ਰਿਗਰ ਕੀਤਾ ਜਾਵੇ।

ਜੈਸ਼-ਏ-ਮੁਹੰਮਦ ਨਾਲ ਜੁੜੇ ਇੱਕ ਅੱਤਵਾਦੀ ਗਰੁੱਪ PAFF ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ, ਪਰ ਇਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।

Exit mobile version