The Khalas Tv Blog Punjab ਪੰਜਾਬ ਭਰ ‘ਚ ਬਲੈਕਆਊਟ, ਇਨ੍ਹਾਂ ਜ਼ਿਲ੍ਹਿਆਂ ‘ਚ ਕੀਤੀ ਗਈ ਮੋਕ ਡਰਿੱਲ
Punjab

ਪੰਜਾਬ ਭਰ ‘ਚ ਬਲੈਕਆਊਟ, ਇਨ੍ਹਾਂ ਜ਼ਿਲ੍ਹਿਆਂ ‘ਚ ਕੀਤੀ ਗਈ ਮੋਕ ਡਰਿੱਲ

ਮੁਹਾਲੀ  : ਸਿਵਲ ਡਿਫੈਸ ਦੀ ਸੁਰੱਖਿਆ ਲਈ ਮੌਕ ਡਰਿੱਲ ਕਰਵਾਈ ਗਈ ਸੀ ਹੁਣ ‘ਆਪ੍ਰੇਸ਼ਨ ਸ਼ੀਲਡ’ ਦੇ ਤਹਿਤ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਜੰਗ ਦੀ ਸਥਿਤੀ ਵਿੱਚ ਬਚਾਅ ਲਈ 15 ਮਿੰਟ ਦਾ ਬਲੈਕਆਊਟ ਕੀਤਾ ਗਿਆ। ਇਸ ਲਈ ਸਮਾਂ ਰਾਤ 8 ਵਜੇ ਨਿਰਧਾਰਤ ਕੀਤਾ ਗਿਆ ਸੀ।
ਪੰਜਾਬ ਦੇ ਲੁਧਿਆਣਾ, ਬਠਿੰਡਾ, ਜਲੰਧਰ ,ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ, ਕਪੂਰਥਲਾ , ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਮੋਹਾਲੀ, ਮਾਨਸਾ, ਬਰਨਾਲਾ, ਤਰਨਤਾਰਨ ਆਦਿ ਸ਼ਹਿਰਾਂ ਵਿੱਚ ਬਲੈਕਆਊਟ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇੱਕ ਮੌਕ ਡਰਿੱਲ ਕੀਤੀ ਗਈ ਸੀ। ਸ਼ਾਮ 5 ਵੱਜਦਿਆਂ ਹੀ ਸਾਰੇ ਜ਼ਿਲ੍ਹਿਆਂ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਗਏ। ਮਿੰਨੀ ਸਕੱਤਰੇਤ ਅਤੇ ਹੋਰ ਥਾਵਾਂ ‘ਤੇ ਡਰੋਨ ਹਮਲੇ ਅਤੇ ਧਮਾਕੇ ਕੀਤੇ ਗਏ। ਐਂਬੂਲੈਂਸ 30 ਸਕਿੰਟਾਂ ਦੇ ਅੰਦਰ ਇੱਥੇ ਪਹੁੰਚ ਗਈ। ਪੁਲਿਸ, ਐਸਡੀਆਰਐਫ ਅਤੇ ਹੋਰ ਟੀਮਾਂ ਨੇ ਇੱਕ-ਇੱਕ ਕਰਕੇ ਲੋਕਾਂ ਨੂੰ ਇਮਾਰਤ ਵਿੱਚੋਂ ਬਾਹਰ ਕੱਢਿਆ। ਜ਼ਖਮੀਆਂ ਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ।

ਇਸ ਅਭਿਆਸ ਦਾ ਉਦੇਸ਼ ਇਹ ਸਿੱਖਣਾ ਹੈ ਕਿ ਐਮਰਜੈਂਸੀ ਸਥਿਤੀ ਵਿੱਚ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਅਤੇ ਜ਼ਰੂਰੀ ਸੇਵਾਵਾਂ (ਜਿਵੇਂ ਕਿ ਭੋਜਨ, ਦਵਾਈ, ਇਲਾਜ, ਆਦਿ) ਕਿਵੇਂ ਪ੍ਰਦਾਨ ਕਰਨੀਆਂ ਹਨ। ਇਸ ਅਭਿਆਸ ਵਿੱਚ NDRF, SDRF, BSF, ਫੌਜ ਤੇ ਹੋਰ ਮਹੱਤਵਪੂਰਨ ਵਿਭਾਗਾਂ ਨੇ ਵੀ ਹਿੱਸਾ ਲਿਆ। ਇਹ ਸਭ ਇਹ ਯਕੀਨੀ ਬਣਾਉਣਗੇ ਕਿ ਐਮਰਜੈਂਸੀ ਦੌਰਾਨ ਚੁੱਕੇ ਗਏ ਸੁਰੱਖਿਆ ਉਪਾਅ ਸਹੀ ਢੰਗ ਨਾਲ ਲਾਗੂ ਕੀਤੇ ਜਾ ਰਹੇ ਹਨ ਜਾਂ ਨਹੀਂ।

ਬਲੈਕਆਊਟ ਦੌਰਾਨ ਪਹਿਲਾਂ ਸਾਇਰਨ ਵਜਾਏ

ਇਸ ਤੋਂ ਇਲਾਵਾ ਕੀਤੇ ਗਏ ਬਲੈਕਆਊਟ ਦੌਰਾਨ ਪਹਿਲਾਂ ਸਾਇਰਨ ਵਜਾਏ ਜਾਂਦੇ। ਇਸ ਸਮੇਂ ਦੌਰਾਨ, ਐਮਰਜੈਂਸੀ ਸੇਵਾਵਾਂ (ਜਿਵੇਂ ਕਿ ਹਸਪਤਾਲ, ਪੁਲਿਸ, ਆਦਿ) ਨੂੰ ਛੱਡ ਕੇ ਪੂਰੇ ਪੰਜਾਬ ਚ ਵੱਖ-ਵੱਖ ਦੀਆਂ ਸਾਰੀਆਂ ਲਾਈਟਾਂ ਬੰਦ ਕੀਤੀਆਂ ਗਈਆਂ। ਨਗਰ ਨਿਗਮ ਵੱਲੋਂ ਸਟਰੀਟ ਲਾਈਟਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।

 

Exit mobile version