The Khalas Tv Blog India ਹੋ ਜਾਓ ਸਾਵਧਾਨ, ਗਲੀ ਨੁੱਕੜ ਤੋਂ ਖਰੀਦ ਕੇ ਵਰਤਿਆ ਸਸਤਾ ਸੈਨੇਟਾਇਜਰ ਕਿਤੇ ਪੈ ਨਾ ਜਾਵੇ ਮਹਿੰਗਾ
India Punjab

ਹੋ ਜਾਓ ਸਾਵਧਾਨ, ਗਲੀ ਨੁੱਕੜ ਤੋਂ ਖਰੀਦ ਕੇ ਵਰਤਿਆ ਸਸਤਾ ਸੈਨੇਟਾਇਜਰ ਕਿਤੇ ਪੈ ਨਾ ਜਾਵੇ ਮਹਿੰਗਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਨਾਲ-ਨਾਲ ਹੁਣ ਬਲੈਕ ਫੰਗਸ ਨਾਂ ਦੀ ਬਿਮਾਰੀ ਵੀ ਚਿੰਤਾ ਦਾ ਕਾਰਣ ਬਣ ਰਹੀ ਹੈ। ਇਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਨਕਲੀ ਜਾਂ ਸਸਤੇ ਸੈਨੇਟਾਇਜਰ ਬਲੈਕ ਫੰਗਸ ਨੂੰ ਵਧਾਉਣ ਲਈ ਜਿੰਮੇਦਾਰ ਸਾਬਤ ਹੋ ਰਹੇ ਹਨ। ਇਨ੍ਹਾਂ ਵਿੱਚ ਮੈਥੇਨਾਲ ਦੀ ਮਾਤਰਾ ਜਿਆਦਾ ਪਾਈ ਜਾਂਦੀ ਹੈ। ਇਸਦੇ ਨਾਲ ਸਾਡੀ ਚਮੜੀ ਵੀ ਖਰਾਬ ਹੋ ਸਕਦੀ ਹੈ।


ਇਕ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਲੈਕ ਫੰਗ, ਲਈ ਸਟੇਰਾਇਡ ਦੇ ਅਲਾਵਾ ਧੂੜ ਦੇ ਕਣ ਤੇ ਬਾਜਾਰ ਵਿੱਚ ਮਿਲਣ ਵਾਲੇ ਨਕਲੀ ਸੈਨੇਟਾਇਜਰ ਜਿੰਮੇਦਾਰ ਹਨ। ਇਹਨਾਂ ਕਾਰਨ ਅੱਖਾਂ ਤੇ ਨੱਕ ਨੇੜੇ ਡੈੱਡ ਸੈੱਸ ਵਿਚ ਬਲੈਗ ਫੰਗਸ ਨੂੰ ਬਹੁਤ ਜਲਦੀ ਉਗਦੀ ਹੈ।


ਜਾਣਕਾਰੀ ਅਨੁਸਾਰ ਜੇਕਰ ਨਕਲੀ ਸੈਨੇਟਾਇਜਰ ਦੀ ਥੋੜ੍ਹੀ ਜਿਹੀ ਮਾਤਰਾ ਵੀ ਅੱਖਾਂ ਜਾਂ ਨੱਕ ਵਿੱਚ ਚਲੀ ਜਾਵੇ ਤਾਂ ਕਿਸੇ ਦੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਤੇ ਜਾਂ ਫਿਰ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ। ਰਿਸਰਚ ਵਿਚ ਦੱਸਿਆ ਗਿਆ ਹੈ ਕਿ ਇਸ ਨਾਲ ਇੰਮਊਨਿਟੀ ਕਮਜੋਰ ਹੋਣ ਕਾਰਣ ਫੰਗਸ ਛੇਤੀ ਫੈਲਦਾ ਹੈ। ਇਸ ਲਈ ਬਿਹਤਰ ਇਹ ਹੈ ਕਿ ਬ੍ਰਾਂਡੇਡ ਜਾਂ ਪੂਰੀ ਜਾਂਚ ਪਰਖ ਕਰਕੇ ਹੀ ਸੈਨੇਟਾਇਜਰ ਖਰੀਦਿਆ ਤੇ ਵਰਤਿਆ ਜਾਵੇ, ਕਿਉਂ ਕਿ ਸਸਤਾ ਸੈਨੇਟਾਇਜਰ ਮਹਿੰਗਾ ਪੈ ਸਕਦਾ ਹੈ।

Exit mobile version