The Khalas Tv Blog Punjab 5 ਜਨਵਰੀ ਤੋਂ ਪੰਜਾਬ ਦੇ ਸਾਰੇ ਟੋਲ 3 ਘੰਟੇ ਦੇ ਲਈ ਫ੍ਰੀ ! ਇਸ ਵੱਡੀ ਵਜ਼੍ਹਾ ਨਾਲ ਲਿਆ ਗਿਆ ਫੈਸਲਾ
Punjab

5 ਜਨਵਰੀ ਤੋਂ ਪੰਜਾਬ ਦੇ ਸਾਰੇ ਟੋਲ 3 ਘੰਟੇ ਦੇ ਲਈ ਫ੍ਰੀ ! ਇਸ ਵੱਡੀ ਵਜ਼੍ਹਾ ਨਾਲ ਲਿਆ ਗਿਆ ਫੈਸਲਾ

Punjab toll free from 5th january

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ 15 ਜਨਵਰੀ ਤੱਕ ਪੰਜਾਬ ਦੇ 18 ਟੋਲ ਪਲਾਜ਼ਾ ਬੰਦ ਕੀਤੇ ਹੋਏ ਹਨ

ਬਿਊਰੋ ਰਿਪੋਰਟ : 5 ਜਨਵਰੀ ਤੋਂ ਪੰਜਾਬ ਦੇ ਸਾਰੇ ਟੋਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ । ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਹ ਫੈਸਲਾ ਲਿਆ ਹੈ। ਕਿਸਾਨ ਯੂਨੀਅਨ ਨੇ ਕਿਹਾ ਹੈ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟੋਲ ਟੈਕਸ ਨਹੀਂ ਵਸੂਲਣ ਦਿੱਤਾ ਜਾਵੇਗਾ । BKU ਉਗਰਾਹਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਗ ਪੱਤਰ ‘ਤੇ ਸਹਿਮਤੀ ਜਤਾਉਂਦੇ ਹੋਏ ਇਹ ਫੈਸਲਾ ਲਿਆ ਹੈ ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿਘ ਮਾਨ ਨੇ ਕਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਹੀ ਪੰਜਾਬ ਦੇ 18 ਟੋਲ 15 ਜਨਵਰੀ ਤੱਕ ਫ੍ਰੀ ਕੀਤੇ ਹੋਏ ਹਨ। ਪੰਜਾਬ ਦੀ ਮਾਨ ਅਤੇ ਕੇਂਦਰ ਸਰਕਾਰ ਦੋਵੇ ਕਾਰਪੋਰੇਟ ਘਰਾਨਿਆਂ ਦੇ ਪੱਖ ਵਿੱਚ ਹੋ ਗਈ ਹੈ । ਉਨ੍ਹਾਂ ਨੇ ਉਦਾਹਰਣ ਜ਼ੀਰਾ ਫੈਕਟਰੀ ਦਾ ਦਿੱਤਾ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜਿੰਨਾਂ ਮੰਗਾਂ ਨੂੰ ਲੈਕੇ ਲੜ ਰਹੀ ਹੈ ਉਨ੍ਹਾਂ ‘ਤੇ ਉਗਰਾਹਾਂ ਜਥੇਬੰਦੀ ਨੇ ਵੀ ਸਹਿਮਤੀ ਜਤਾਉਂਦੇ ਹੋਏ ਸਾਰੇ ਟੋਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਕਿਸਾਨਾਂ ਨੂੰ ਪਹੁੰਚਣ ਦੀ ਅਪੀਲ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੱਡੀ ਗਿਣਤੀ ਵਿੱਚ ਟੋਲ ਪਲਾਜ਼ਾ ‘ਤੇ ਮੋਰਚਾ ਸੰਭਾਲਣ ਦੀ ਅਪੀਲ ਕੀਤੀ ਗਈ ਹੈ ਤਾਂਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਡੱਟ ਕੇ ਹਿਮਾਇਤ ਕੀਤੀ ਜਾ ਸਕੇ।
ਪਹਿਲਾਂ 18 ਟੋਲ ਪਲਾਜ਼ਾਂ ਬੰਦ ਕੀਤੇ ਗਏ ਸਨ। ਜਿੰਨਾਂ ਵਿੱਚ ਅੰਮ੍ਰਿਤਸਰ ਵਿੱਚ ਕਥੂਨੰਗਲ,ਮਾਨਾਂਵਾਲਾ,ਅਟਾਰੀ, ਪਠਾਨਕੋਟ ਵਿੱਚ ਦੀਨਾਨਗਰ ਟੋਲ ਪਲਾਜ਼ਾ.ਕਪੂਰਥਲਾ ਵਿੱਚ ਢਿਲਵਾਂ ਟੋਲ ਪਲਾਜ਼ਾ, ਮੋਗਾ ਵਿੱਚ ਬਾਗਾਪੁਰਾਣਾ ਟੋਲ ਪਲਾਜ਼ਾ,ਤਰਨਤਾਰਨ ਵਿੱਚ ਉਸਮਾ,ਮਨਣ ਟੋਲ ਪਲਾਜ਼ਾ,ਹੁਸ਼ਿਆਰਪੁਰ ਵਿੱਚ ਮੁਕੇਰੀਆ,ਚਿਲਾਂਗ,ਚੱਬੇਵਾਲ,ਮਾਨਸਰ,ਫਿਰੋਜ਼ਪੁਰ ਵਿੱਚ ਗਿਦੜਪਿੰਡ,ਫਿਰੋਜ਼ਸ਼ਾਹ ਟੋਲ ਪਲਾਜ਼ਾ, ਜਲੰਧਰ ਵਿੱਚ ਚੱਕਬ੍ਰਾਹਮਣੀ ਟੋਲ ਪਲਾਜ਼ਾ,ਫਾਜ਼ਿਲਕਾ ਵਿੱਚ ਥੇ ਕਲੰਦਰ ਅਤੇ ਮਾਮੋਜਾਏ ਟੋਲ ਪਲਾਜ਼ਾ ਬੰਦ ਕੀਤੇ ਗਏ ਸਨ ।

Exit mobile version