The Khalas Tv Blog Others ਬੀਜੇਪੀ ਦੇ ਵਰਕਰ ਨੇ ਹੀ ਮੋਦੀ ਨਾਲ ਕਿਉਂ ਕੀਤਾ ਆਹ ਕੰਮ!
Others

ਬੀਜੇਪੀ ਦੇ ਵਰਕਰ ਨੇ ਹੀ ਮੋਦੀ ਨਾਲ ਕਿਉਂ ਕੀਤਾ ਆਹ ਕੰਮ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੋਕਾਂ ਦੇ ਮਨਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਹੱਦ ਤੱਕ ਘਰ ਕਰ ਗਏ ਹਨ, ਇਸਦੀ ਬੜੀ ਅਜੀਬ ਉਦਾਹਰਣ ਮਹਾਰਾਸ਼ਟਰ ਦੇ ਪੁਣੇ ਵਿਚ ਦੇਖਣ ਨੂੰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਵਾਇਆ ਤੇ ਮੂਰਤੀ ਵੀ ਲਗਾਈ, ਪਰ ਬਾਅਦ ਵਿੱਚ ਆਪ ਹੀ ਇਸਦੇ ਬੁੱਤ ਨੂੰ ਬਾਹਰ ਕਰ ਦਿੱਤਾ।

ਹਾਲਾਂਕਿ ਮੰਦਰ ਬਣਾਉਣ ਵਾਲੇ ਮਯੂਰ ਮੁੰਡੇ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਨ੍ਹਾਂ ਨੇ ਇਹ ਕਾਰਵਾਈ ਕਿਉਂ ਕੀਤੀ ਹੈ, ਪਰ ਇਹ ਖਬਰਾਂ ਜਰੂਰ ਹਨ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕੀਤਾ ਸੀ।ਇਸ ਦੇ ਲੀਡਰਾਂ ਨੇ ਵਿਅੰਗ ਕੀਤਾ ਸੀ ਕਿ ਮੋਦੀ ਮੰਦਰ ਦਾ ਨਿਰਮਾਣ ਹੋਣ ਨਾਲ ਮਹਿੰਗਾਈ ਘਟੇਗੀ, ਤੇਲ ਕੀਮਤਾਂ ਵੀ ਘੱਟ ਜਾਣਗੀਆਂ ਤੇ ਸਾਰਿਆਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਵੀ ਆ ਜਾਣਗੇ।

ਦੱਸ ਦਈਏ ਕਿ ਭਾਜਪਾ ਵਰਕਰ ਮਯੂਰ ਮੁੰਡੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਸਥਾਪਿਤ ਕੀਤਾ ਸੀ।ਇਹ ਮੰਦਰ ਪੁਣੇ ਦੇ ਔਂਧ ਇਲਾਕੇ ’ਚ ਸਥਿਤ ਹੈ।ਰੀਅਲ ਅਸਟੇਟ ਏਜੰਟ ਦੇ ਤੌਰ ’ਤੇ ਕੰਮ ਕਰਨ ਵਾਲੇ ਮੁੰਡੇ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਵਿਕਾਸ ਦੇ ਬਹੁਤ ਸਾਰੇ ਕੰਮ ਕੀਤੇ ਹਨ ਅਤੇ ਜੰਮੂ-ਕਸ਼ਮੀਰ ’ਚ ਧਾਰਾ 370 ਦੀ ਵਿਵਸਥਾ ਰੱਦ ਕਰਨ, ਰਾਮ ਮੰਦਰ ਬਣਵਾਉਣ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ’ਤੇ ਕੰਮ ਕੀਤਾ ਹੈ।ਮੁੰਡੇ ਨੇ ਕਿਹਾ ਕਿ ਮੈਨੂੰ ਲੱਗਾ ਕਿ ਜਿਸ ਵਿਅਕਤੀ ਨੇ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਕੀਤਾ, ਉਨ੍ਹਾਂ ਲਈ ਇਕ ਮੰਦਰ ਹੋਣਾ ਚਾਹੀਦਾ ਹੈ।ਇਸ ਲਈ ਮੈਂ ਆਪਣੇ ਕੰਪਲੈਕਸ ’ਚ ਇਹ ਮੰਦਰ ਬਣਾਉਣ ਦਾ ਫੈਸਲਾ ਲਿਆ।

ਮੰਦਰ ’ਚ ਪ੍ਰਧਾਨ ਮੰਤਰੀ ਦੀ ਮੂਰਤੀ ਲਗਾਈ ਗਈ ਹੈ, ਨਿਰਮਾਣ ’ਚ ਜੈਪੁਰ ਦੇ ਲਾਲ ਮਾਰਬਲ ਦਾ ਇਸਤੇਮਾਲ ਹੋਇਆ ਹੈ ਅਤੇ ਨਿਰਮਾਣ ਦੀ ਲਾਗਤ 1.6 ਲੱਖ ਰੁਪਏ ਹੈ। ਮੰਦਰ ’ਚ ਮੋਦੀ ਨੂੰ ਸਮਰਪਿਤ ਇਕ ਕਵਿਤਾ ਵੀ ਦੇਖੀ ਜਾ ਸਕਦੀ ਹੈ।

Exit mobile version