The Khalas Tv Blog India ਆਹ ਪੜ੍ਹ ਲਓ ਬੀਜੇਪੀ ਤੇ ਕਾਂਗਰਸੀ ਲੀਡਰ ਦੀ ਕਿਸਾਨ ਅੰਦੋਲਨ ਬਾਰੇ ਸੋਚ
India Punjab

ਆਹ ਪੜ੍ਹ ਲਓ ਬੀਜੇਪੀ ਤੇ ਕਾਂਗਰਸੀ ਲੀਡਰ ਦੀ ਕਿਸਾਨ ਅੰਦੋਲਨ ਬਾਰੇ ਸੋਚ

ਇਹ ਕਿਸਾਨ ਅੰਦੋਲਨ ਦੀ ਆੜ ਵਿੱਚ ਕੁੱਝ ਹੋਰ ਹੈ : ਜਿਆਣੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁਜੱਫਰਨਗਰ ਵਿੱਚ ਕਿਸਾਨ ਮਹਾਂਪੰਚਾਇਤ ਬਾਰੇ ਬੋਲਦਿਆਂ ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਜਿਆਣੀ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਨਹੀਂ, ਅੰਦੋਲਨ ਦੀ ਆੜ ਵਿੱਚ ਕੁੱਝ ਹੋਰ ਹੈ। ਜਿਆਣੀ ਨੇ ਦਾਅਵਾ ਕੀਤਾ ਕਿ ਇਹ ਮੁੱਦਾ ਕਿਸਾਨਾਂ ਦਾ ਨਹੀਂ ਤੇ ਆਪਣੇ ਅਸਲ ਤੋਂ ਭਟਕ ਚੁੱਕਿਆ ਹੈ। ਕਿਸਾਨੀ ਦੇ ਨਾਂ ਉੱਤੇ ਸਿਆਸਤ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਕਿਸਾਨ ਅੰਦੋਲਨ ਵਿੱਚ ਲੀਡਰ ਸੰਬੋਧਨ ਕਰਨਗੇ ਤਾਂ ਸਾਰਾ ਕੁੱਝ ਸਪਸ਼ਟ ਹੋ ਜਾਵੇਗਾ।ਹੁਣ ਲੋਕ ਵੀ ਸਮਝ ਚੁੱਕੇ ਹਨ ਕਿ ਕਿਸਾਨੀ ਮੁੱਦੇ ਉੱਤੇ ਜਥੇਬੰਦੀਆਂ ਕੀ ਕਰ ਰਹੀਆਂ ਹਨ।ਕਾਂਗਰਸ ਪਾਰਟੀ ਜਿਹੜੀ ਕਿਸਾਨ ਹਿਤੈਸ਼ੀ ਬਣ ਰਹੀ ਹੈ, ਉਹ ਸਾਬਿਤ ਕਰੇ ਕਿਹੜਾ ਵਾਅਦਾ ਪੂਰਾ ਕੀਤਾ ਹੈ।

ਸੁਰਜੀਤ ਜਿਆਣੀ ਆਪਣੀਆਂ ਅੱਖਾਂ ਬਦਲਵਾਉਣ : ਕੁਲਦੀਪ ਵੈਦ

ਉੱਧਰ, ਸੁਰਜੀਤ ਜਿਆਣੀ ਦੇ ਇਸ ਬਿਆਨ ਉੱਤੇ ਕਾਂਗਰਸ ਦੇ ਲੀਡਰ ਕੁਲਦੀਪ ਵੈਦ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਿਆਣੀ ਨੂੰ ਅੱਖਾਂ ਬਦਲਾ ਲੈਣੀਆਂ ਚਾਹੀਦੀਆਂ ਹਨ।ਤਾਂ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਹੀ ਤਰੀਕੇ ਨਾਲ ਦੇਖ ਸਕਣ। ਉਨ੍ਹਾਂ ਕਿਹਾ ਕਿ ਮਜਬੂਰੀ ਨਾਲ ਕਹਿਣਾ ਪੈ ਰਿਹਾ ਹੈ ਜਿਆਣੀ ਪੰਜਾਬੀਆਂ ਨੂੰ ਆਪਣੇ ਦੁਸ਼ਮਣਾ ਵਾਂਗ ਦੇਖ ਰਹੇ ਹਨ। ਕੀ ਕਿਸਾਨ ਭਾਰਤੀ ਨਹੀਂ ਹਨ। ਜੇ ਕਾਨੂੰਨ ਚੰਗੇ ਹੁੰਦੇ ਤਾਂ ਲੋਕਾਂ ਨੇ ਇਸਦੀ ਪ੍ਰਸ਼ੰਸਾ ਕਰਨੀ ਸੀ। ਪੰਜਾਬ ਦੇ ਲੋਕਾਂ ਨੂੰ ਗਲਤ ਰਾਹੇ ਜਾਣ ਲਈ ਮਜ਼ਬੂਰ ਨਾ ਕਰੋ।

Exit mobile version