The Khalas Tv Blog India ਭਾਜਪਾ ਨੂੰ ਅਕਾਲੀ ਦਲ ਲੱਗਦੈ ‘ਛੋਟਾ ਭਰਾ’, ਹੋਵੇਗੀ ਵਾਪਸੀ !
India Punjab

ਭਾਜਪਾ ਨੂੰ ਅਕਾਲੀ ਦਲ ਲੱਗਦੈ ‘ਛੋਟਾ ਭਰਾ’, ਹੋਵੇਗੀ ਵਾਪਸੀ !

‘ਦ ਖ਼ਾਲਸ ਟੀਵੀ ਬਿਊਰੋ:- ਸ਼ਿਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਟੁੱਟਿਆਂ ਹਾਲੇ ਥੋੜ੍ਹਾਂ ਸਮਾਂ ਹੀ ਹੋਇਆ ਹੈ ਕਿ ਹੁਣ ਫਿਰ ਇਨ੍ਹਾਂ ਵਿਚਾਲੇ ਮੋਹ ਦੀਆਂ ਹਾਲੇ ਵੀ ਢਿੱਲੀਆਂ ਨਹੀਂ ਪਈਆਂ ਹਨ। ਇਸਦਾ ਸੰਕੇਤ ਭਾਜਪਾ ਦੇ ਜਨਰਲ ਸਕੱਤਰ ਅਤੇ ਪੰਜਾਬ, ਚੰਡੀਗੜ੍ਹ ਅਤੇ ਉੱਤਰਾਖੰਡ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਮੁੜ ‘ਛੋਟੇ ਭਰਾ’ਵਜੋਂ ਸਵਾਗਤ ਕੀਤਾ ਜਾ ਸਕਦਾ ਹੈ। ਇਹ ਸੰਕੇਤ ਉਨ੍ਹਾਂ ਇੱਕ ਇੰਟਰਵਿਊ ਦੌਰਾਨ ਦਿੱਤਾ ਹੈ।

ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਦੇ ਪੰਜਾਬ ਦੀ ਸਿਆਸਤ ਅਤੇ ਖਾਸਕਰ ਗੱਠਜੋੜ ’ਤੇ ਕੀ ਪ੍ਰਭਾਵ ਹੋਣਗੇ, ਇਸਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਡਾ ਸਟੈਂਡ ਸ਼ੁਰੂ ਤੋਂ ਹੀ ਬਹੁਤ ਸਪੱਸ਼ਟ ਹੈ। ਕੋਈ ਵੀ ਰਾਸ਼ਟਰਵਾਦੀ ਪਾਰਟੀ ਭਾਜਪਾ ਨਾਲ ਮਿਲ ਸਕਦੀ ਹੈ। ਉਹ ਸਾਰੇ ਲੋਕ ਜਿਨ੍ਹਾਂ ਦੇ ਬਿਆਨ ਦੇਸ਼ ਵਿੱਚ ਧਾਰਮਿਕ ਵਿਸ਼ਵਾਸਾਂ ਅਤੇ ਸ਼ਾਂਤੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਭਗਵੀਂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ ਅਤੇ ਉਨ੍ਹਾਂ ਲਈ ਸਾਰੇ ਬਦਲ ਖੁੱਲ੍ਹੇ ਹਨ। ਦੁਸ਼ਯੰਤ ਗੌਤਮ ਨੇ ਕਿਹਾ ਕਿ ਜੇਕਰ ਅਕਾਲੀ ਦਲ ਤਜ਼ਵੀਜ ਪੇਸ਼ ਕਰਦਾ ਹੈ ਤਾਂ ਭਾਜਪਾ ਦਾ ਸੰਸਦੀ ਬੋਰਡ ਸੱਦਾ ਪ੍ਰਵਾਨ ਕਰੇਗਾ। ਅਸੀਂ ਕਦੇ ਵੀ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ। ਪਹਿਲਾਂ ਉਹ ਸੂਬੇ ਵਿੱਚ ‘ਵੱਡੇ ਭਰਾ’ ਦੇ ਹੈਸੀਅਤ ਵਿੱਚ ਸਨ… ਉਹ ਹੁਣ ਇਸ ਸਮੇਂ ‘ਛੋਟੇ ਭਰਾ’ ਵਾਂਗ ਵਾਪਸ ਆ ਸਕਦੇ ਹਨ।

ਇਹ ਪੁੱਛੇ ਜਾਣ ’ਤੇ ਕਿ ਕੀ ਅਕਾਲੀ ਦਲ ਪੰਜਾਬ ਵਿੱਚ ਐੱਨਡੀਏ ਦੇ ਬੈਨਰ ਹੇਠ ‘ਛੋਟੇ ਭਰਾ’ ਵਜੋਂ ਚੋਣਾਂ ਲੜਨ ਲਈ ਸਹਿਮਤ ਹੋਵੇਗਾ, ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਸੂਬੇ ਵਿੱਚ ਸਿਰਫ 23 ਸੀਟਾਂ ’ਤੇ ਚੋਣ ਲੜਦੀ ਸੀ, ਪਰ ਇਸ ਵਾਰ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਅਸੀਂ ਇਹ ਪਹਿਲਾਂ ਹੀ ਸਾਫ਼ ਕਰ ਚੁੱਕੇ ਹਾਂ ਕਿ ਭਾਜਪਾ ਸਾਰੀਆਂ ਸੀਟਾਂ ’ਤੇ ਪੂਰੀ ਸਮਰੱਥਾ ਨਾਲ ਲੜੇਗੀ ਅਤੇ ਇਸ ਲਈ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ।

Exit mobile version