The Khalas Tv Blog India ਕਾਂਗਰਸੀ ਵਿਧਾਇਕ ਦੀ ਬਦਜ਼ੁਬਾਨੀ ਕਰਕੇ ਬੀਜੇਪੀ ਨੇ ਘੇਰੀ ਕਾਂਗਰਸ ਸਰਕਾਰ
India Punjab

ਕਾਂਗਰਸੀ ਵਿਧਾਇਕ ਦੀ ਬਦਜ਼ੁਬਾਨੀ ਕਰਕੇ ਬੀਜੇਪੀ ਨੇ ਘੇਰੀ ਕਾਂਗਰਸ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰ ਪ੍ਰਦੇਸ਼ ਬੀਜੇਪੀ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਕਰਨਾਟਕ ਵਿੱਚ ਕਾਂਗਰਸ ਦੇ ਸੀਨੀਅਰ ਵਿਧਾਇਕ ਆਰ ਰਮੇਸ਼ ਕੁਮਾਰ ਵੱਲੋਂ ਵਿਧਾਨ ਸਭਾ ਵਿੱਚ ਔਰਤਾਂ ਨੂੰ ਲੈ ਕੇ ਕੀਤੀ ਅਸ਼ਲੀਲ ਟਿੱਪਣੀ ‘ਤੇ ਟਵੀਟ ਕਰਕੇ ਪ੍ਰਿਅੰਕਾ ਗਾਂਧੀ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਜਦੋਂ ਬਲਾਤਕਾਰ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਲੇਟ ਜਾਓ ਅਤੇ ਆਨੰਦ ਮਾਣੋ…’ ਕਰਨਾਟਕ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕ ਰਮੇਸ਼ ਕੁਮਾਰ ਨੇ ਜੋ ਟਿਪਣੀ ਕੀਤੀ ਹੈ, ਉਸ ਉਤੇ ਪ੍ਰਿੰਅਕਾ ਗਾਂਧੀ ਦੀ ਟਿੱਪਣੀ ਦੀ ਉਡੀਕ ਹੈ। ਉਮੀਦ ਹੈ ਕਿ ਪ੍ਰਿਅੰਕਾ ਜੀ “ਲੜਕੀ ਹਾਂ, ਲੜ ਸਕਦੀ ਹਾਂ” ਦੇ ਨਾਅਰੇ ਨਾਲ ਰਮੇਸ਼ ਕੁਮਾਰ ਨੂੰ ਲੜ ਪਵੇਗੀ। ਸਮ੍ਰਿਤੀ ਇਰਾਨੀ ਨੇ ਸੰਸਦ ‘ਚ ਕਿਹਾ ਕਿ ਹਰ ਪ੍ਰਤੀਨਿਧੀ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।

ਹਾਲਾਂਕਿ ਇਸ ਬਿਆਨ ਨੂੰ ਲੈ ਕੇ ਵੱਧਦੇ ਹੰਗਾਮੇ ਨੂੰ ਦੇਖਦੇ ਹੋਏ ਕਾਂਗਰਸ ਵਿਧਾਇਕ ਆਰ. ਰਮੇਸ਼ ਕੁਮਾਰ ਦਾ ਸਪੱਸ਼ਟੀਕਰਨ ਵੀ ਆ ਗਿਆ ਹੈ। ਰਮੇਸ਼ ਕੁਮਾਰ ਨੇ ਟਵੀਟ ਕੀਤਾ ਕਿ ਅੱਜ ਵਿਧਾਨ ਸਭਾ ਵਿੱਚ ਮੇਰੇ ਵੱਲੋਂ ਕੀਤੀ ਗਈ ਗੈਰ-ਜ਼ਿੰਮੇਵਾਰਾਨਾ ਅਤੇ ਅਸੰਵੇਦਨਸ਼ੀਲ ਟਿੱਪਣੀ ਲਈ ਮੈਂ ਸਾਰਿਆਂ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਮੇਰਾ ਇਰਾਦਾ ਫਾਲਤੂ ਨਹੀਂ ਸੀ ਅਤੇ ਨਾ ਹੀ ਅਜਿਹੇ ਘਿਨਾਉਣੇ ਅਪਰਾਧ ਨੂੰ ਘਟਾਉਣਾ ਸੀ। ਮੈਂ ਆਪਣੇ ਸ਼ਬਦਾਂ ਨੂੰ ਅੱਗੇ ਵੀ ਧਿਆਨ ਵਿੱਚ ਰੱਖਾਂਗਾ।

Exit mobile version