ਬਿਉਰੋ ਰਿਪੋਰਟ : ਪ੍ਰਧਾਨ ਮੰਤਰ ਨਰਿੰਦਰ ਨੇ ਬੀਤੇ ਦਿਨੀ ਪੰਜਾਬ ਨੂੰ 1864 ਕਰੋੜ ਦੇ ਵੱਖ-ਵੱਖ ਪ੍ਰੋਜੈਕਟਰਾਂ ਦਾ ਨੀਂਅ ਪੱਥਰ ਰੱਖਿਆ । ਇਸ ਦੌਰਾਨ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਵੀ ਜੁੜੀ । ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਕਿਸਾਨਾਂ ਦੇ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ ਜਿਸ ਨੂੰ ਲੈਕੇ ਉਨ੍ਹਾਂ ਨੂੰ ਬੀਜੇਪੀ ਦੇ ਆਗੂਆਂ ਦੀ ਨਰਾਜ਼ਗੀ ਝਲਨੀ ਪੈ ਰਹੀ ਹੈ।
ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਆਪਣੇ ਭਾਸ਼ਨ ਵਿੱਚ ਕਿਹਾ ਪਹਿਲੇ ਕਿਸਾਨ ਅੰਦੋਲਨ ਵਿੱਚ 600 ਕਿਸਾਨਾਂ ਨੇ ਆਪਣੀ ਜਾਨ ਗਵਾਈ ਹੁਣ ਵੀ ਆਪਣੀ ਮੰਗਾਂ ਨੂੰ ਲੈਕੇ ਕਿਸਾਨ ਧਰਨੇ ‘ਤੇ ਬੈਠ ਹਨ ਅਤੇ ਹੁਣ ਤੱਕ 5 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ । ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ । ਮੰਚ ‘ਤੇ ਪੰਜਾਬ ਦੇ ਰਾਜਪਾਲ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪਣੀ ਮੰਗਾਂ ਨੂੰ ਲੈ ਕੇ ਕਿਸਾਨਾਂ ਨੂੰ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ । ਜਿਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੀ ਆਰਥਿਕਤਾ ਵੀ ਪ੍ਰਭਾਵਿਤ ਹੋ ਰਹੀ ਹੈ । ਇਸ ਲਈ ਰਾਜਪਾਲ ਜੀ ਤੁਸੀਂ ਕੇਂਦਰ ਤੋਂ ਕਿਸਾਨਾਂ ਦਾ ਮੁੱਦਾ ਹੱਲ ਕਰਵਾਉ।
ਉਧਰ ਹਰਸਿਮਰਤ ਕੌਰ ਦੇ ਭਾਸ਼ਣ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਸਟੇਜ ‘ਤੇ ਮੌਜੂਦ ਸਨ ਉਨ੍ਹਾਂ ਕਿਹਾ ਅਜਿਹਾ ਬਿਆਨ ਮੌਕਾ ਸਮਝ ਕੇ ਅਤੇ ਸਥਾਨ ਵੇਖ ਕੇ ਦੇਣਾ ਚਾਹੀਦਾ ਹੈ । ਇਹ ਸਿਆਸੀ ਮੰਚ ਨਹੀਂ ਸੀ । ਉਨ੍ਹਾਂ ਕਿਹਾ ਹਰਸਿਮਰਤ ਕੌਰ ਬਾਦਲ ਨੂੰ ਮੰਚ ਤੋਂ ਕਿਸਾਨ ਅੰਦੋਲਨ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਸੀ । ਉਧਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ‘ਤੇ ਸਖਤ ਇਤਰਾਜ਼ ਜਤਾਇਆ ।
ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿਸਾਨਾਂ ਦੀ ਪਰੇਸ਼ਾਨੀ ਗੱਲਬਾਤ ਦੇ ਨਾਲ ਹੱਲ ਹੋ ਸਕਦੀ ਹੈ । ਹਰਸਿਮਰਤ ਕੌਰ ਬਾਦਲ ਨੂੰ ਭਾਸ਼ਣ ਦੀ ਥਾਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਨੌਜਵਾਨਾ ਨੂੰ ਉਕਸਾਇਆ ਨਹੀਂ ਜਾਣਾ ਚਾਹੀਦੀ ਹੈ। ਇਸ ਮੁੱਦੇ ਨੂੰ ਸਾਨੂੰ ਸ਼ਾਂਤੀ ਦੇ ਨਾਲ ਹੱਲ ਕਰਨਾ ਚਾਹੀਦਾ ਹੈ ।