The Khalas Tv Blog India ਦਿੱਲੀ ‘ਚ ਨਹੀਂ ਹੋ ਰਹੇ ਸਰਕਾਰੀ ਕੰਮ? ਭਾਜਪਾ ਦੀ ਚਿੱਠੀ ਦਾ ਆਮ ਆਦਮੀ ਪਾਰਟੀ ਨੇ ਦਿੱਤਾ ਕਰਾਰਾ ਜਵਾਬ
India

ਦਿੱਲੀ ‘ਚ ਨਹੀਂ ਹੋ ਰਹੇ ਸਰਕਾਰੀ ਕੰਮ? ਭਾਜਪਾ ਦੀ ਚਿੱਠੀ ਦਾ ਆਮ ਆਦਮੀ ਪਾਰਟੀ ਨੇ ਦਿੱਤਾ ਕਰਾਰਾ ਜਵਾਬ

New Delhi, Aug 23 (ANI): Delhi Chief Minister Arvind Kejriwal during an interaction with traders in New Delhi on Sunday. (ANI Photo)

ਬਿਊਰੋ ਰਿਪੋਰਟ – ਦਿੱਲੀ (Delhi) ਦੇ ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਦੇ ਵਿੱਚ ਭਾਜਪਾ ਦੇ ਵਿਧਾਇਕਾਂ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਇਹ ਚਿੱਠੀ ਰਾਸ਼ਟਰਪਤੀ ਦਫਤਰ ਨੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ।

ਇਸ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ ਅਤੇ ਇਸ ਕਾਰਨ ਕਈ ਸਰਕਾਰੀ ਕੰਮ ਰੁਕੇ ਹੋਏ ਹਨ। ਜਿਸ ਕਾਰਨ ਕਈ ਕੰਮ ਨਹੀਂ ਹੋ ਰਹੇ ਅਤੇ ਮੁੱਖ ਮੰਤਰੀ ਦੇ ਦਸਤਖਤ ਸਰਕਾਰੀ ਫਾਇਲਾਂ ‘ਤੇ ਨਹੀਂ ਹੋ ਰਹੇ। ਇਸ ਕਰਕੇ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਗਾਇਆ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਇਸ ਚਿੱਠੀ ਵਿੱਚ ਵਿਰੋਧੀ ਧਿਰ ਦੇ ਲੀਡਰ ਵਿਜੇਂਦਰ ਗੁਪਤਾ ਤੇ ਹੋਰ 7 ਵਿਧਾਇਕਾਂ ਨੇ ਇਸ ਤੇ ਆਪਣੇ ਦਸਤਖਤ ਕੀਤੇ ਹੋਏ ਹਨ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵੀ ਜਵਾਬ ਸਾਹਮਣੇ ਆਇਆ ਹੈ। ਦਿੱਲੀ ਸਰਕਾਰ ਵਿੱਚ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਦਾ ਸਿਰਫ ਇਕ ਹੀ ਕੰਮ ਹੈ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ ਸੁੱਟਣਾ। ਭਾਜਪਾ ਜਿੱਥੇ ਜਿੱਤ ਨਹੀਂ ਸਕਦੀ ਉੱਥੇ ਭਾਜਪਾ ਸਰਕਾਰ ਸੁੱਟਣ ਵੱਲ ਤੁਰ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਬਰਖਾਸਤ ਕੀਤੀ ਗਈ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੇਗੀ।

ਇਹ ਵੀ ਪੜ੍ਹੋ –  ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ! 33 ਸਾਲ ਪੁਰਾਣੇ ਮਾਮਲੇ ‘ਚ ਅਦਾਲਤ ਤੋਂ ਲੱਗਾ ਝਟਕਾ

 

Exit mobile version