The Khalas Tv Blog India ਬੀਜੇਪੀ ਦੇ ਇਸ ਵਿਧਾਇਕ ਨੂੰ ਤਾਜ ਮਹਿਲ ‘ਚੋਂ ਦਿਸਦਾ ਹੈ ਸ਼ਿਵ ਮੰਦਿਰ ਤੇ ਯੋਗੀ ਅਦਿੱਤਿਆਨਾਥ ਚੋਂ ਸ਼ਿਵਾ ਜੀ ਦਾ ਵੰਸ਼
India Punjab

ਬੀਜੇਪੀ ਦੇ ਇਸ ਵਿਧਾਇਕ ਨੂੰ ਤਾਜ ਮਹਿਲ ‘ਚੋਂ ਦਿਸਦਾ ਹੈ ਸ਼ਿਵ ਮੰਦਿਰ ਤੇ ਯੋਗੀ ਅਦਿੱਤਿਆਨਾਥ ਚੋਂ ਸ਼ਿਵਾ ਜੀ ਦਾ ਵੰਸ਼

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਭਾਰਤੀ ਜਨਤਾ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਬਾਲੀਆ ਜ਼ਿਲ੍ਹੇ ਦੇ ਬੈਰੀਆ ਖੇਤਰ ਦੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਤਾਜ ਮਹਿਲ ਨੂੰ ਸ਼ਿਵ ਮੰਦਿਰ ਦੱਸਿਆ ਹੈ। ਵਿਧਾਇਕ ਨੇ ਕਿਹਾ ਕਿ ਤਾਜ ਮਹਿਲ ਪਹਿਲਾਂ ਸ਼ਿਵ ਮੰਦਰ ਹੀ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਤਾਜ ਮਹਿਲ ਬਹੁਤ ਜਲਦੀ ਰਾਮ ਮੰਦਿਰ ਬਣ ਜਾਵੇਗਾ। ਵਿਧਾਇਕ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਸ਼ਿਵਾਜੀ ਦੇ ਉੱਤਰਾਧਿਕਾਰੀ ਸਨ, ਉਹ ਯੂਪੀ ਵਿੱਚ ਯੋਗੀ ਜੀ ਦੇ ਰੂਪ ਵਿੱਚ ਆ ਗਏ ਹਨ। ਵਿਧਾਇਕ ਨੇ ਦਾਅਵਾ ਕੀਤਾ ਹੈ ਕਿ ਗੋਰਖਨਾਥ ਜੀ ਨੇ ਸ਼ਿਵਾਜੀ ਦੇ ਰੂਪ ਵਿਚ ਯੋਗੀ ਦਾ ਅਵਤਾਰ ਧਾਰਣ ਕਰਵਾਇਆ ਹੈ।

ਬੰਗਾਲ ਵਿਧਾਨ ਸਭਾ ਚੋਣਾਂ ‘ਤੇ ਟਿੱਪਣੀਆਂ ਕਰਦਿਆਂ ਵਿਧਾਇਕ ਨੇ ਕਿਹਾ ਕਿ ਲੋਕ ਜੇਕਰ ਬੰਗਾਲ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਹੈ ਤਾਂ ਬੰਗਾਲ ‘ਚ ਲੋਕਾਂ ਨੂੰ ਮਮਤਾ ਤਿਆਗਣੀ ਪਵੇਗੀ। ਵਿਧਾਇਕ ਨੇ ਮਮਤਾ ਬੈਨਰਜੀ ਇਕ ‘ਰਾਕਸ਼ੀ’ ਦੱਸਿਆ ਹੈ। ਇੱਥੋਂ ਤੱਕ ਕੇ ਮਮਤਾ ਦੇ ਜ਼ਖਮੀ ਹੋਣ ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਇਨ੍ਹਾਂ ਸੱਟਾਂ ਦੇ ਬਦਲੇ ਵੋਟਾਂ ਲੈਣਾ ਚਾਹੁੰਦੀ ਹੈ।

Exit mobile version