The Khalas Tv Blog India ਕਰਨਲ ਸੋਫੀਆ ਨੂੰ ਦਹਿਸ਼ਤਗਰਦਾਂ ਦੀ ਭੈਣ ਦੱਸਣ ਵਾਲੇ ਬੀਜੇਪੀ ਮੰਤਰੀ ‘ਤੇ ਵੱਡਾ ਐਕਸ਼ਨ ! ਅਦਾਲਤ ਨੇ ਦਿੱਤਾ ਵੱਡਾ ਆਦੇਸ਼
India Punjab

ਕਰਨਲ ਸੋਫੀਆ ਨੂੰ ਦਹਿਸ਼ਤਗਰਦਾਂ ਦੀ ਭੈਣ ਦੱਸਣ ਵਾਲੇ ਬੀਜੇਪੀ ਮੰਤਰੀ ‘ਤੇ ਵੱਡਾ ਐਕਸ਼ਨ ! ਅਦਾਲਤ ਨੇ ਦਿੱਤਾ ਵੱਡਾ ਆਦੇਸ਼

ਬਿਉਰੋ ਰਿਪੋਰਟ – ਕਰਨਲ ਸੋਫੀਆ ਕੁਰੈਸ਼ੀ ਨੂੰ ਦਹਿਸ਼ਤਗਰਦਾਂ ਦੀ ਭੈਣ ਦੱਸਣ ਵਾਲੇ ਬੀਜੇਪੀ ਦੇ ਮੰਤਰੀ ਵਿਜੈ ਸ਼ਾਹ ‘ਤੇ ਹਾਈਕੋਰਟ ਦੇ ਨਾਲ ਸੁਪਰੀਮ ਕੋਰਟ ਵੀ ਸਖਤ ਹੋ ਗਿਆ ਹੈ ।ਹਾਈਕੋਰਟ ਦੀ ਡਬਲ ਬੈਂਚ ਨੇ ਵੀਰਵਾਰ ਨੂੰ ਕਿਹਾ ਕਿ ਮੰਤਰੀ ਸ਼ਾਹ ਦੇ ਖਿਲਾਫ਼ ਦਰਜ FIR ਸਿਰਫ ਖਾਨਾ ਪੂਰਤੀ ਸੀ । ਅਦਾਲਤ ਨੇ ਕਿਹਾ ਪੁਲਿਸ ਜਾਂਚ ਦੀ ਨਿਗਰਾਨੀ ਕੋਰਟ ਕਰੇਗਾ । ਜਾਂਚ ਦੌਰਾਨ ਦਬਾਅ ਨਾ ਪਾਇਆ ਜਾਵੇ ਇਸ ਲਈ ਅਜਿਹਾ ਫੈਸਲਾ ਲਿਆ ਗਿਆ ਹੈ ।

ਇਸ ਵਿਚਾਲੇ ਮੰਤਰੀ ਵਿਜੇ ਸ਼ਾਹ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਤਾਂ ਦੇਸ਼ ਦੀ ਸੁਪਰੀਮ ਅਦਾਲਤ ਨੇ ਰਾਹਤ ਨਾ ਦਿੰਦੇ ਹੋਏ ਤਗੜੀ ਫਟਕਾਰ ਲਗਾਈ । ਸੁਪਰੀਮ ਕੋਰਟ ਨੇ ਕਿਹਾ ਤੁਸੀਂ ਹਾਈਕੋਰਟ ਕਿਉਂ ਨਹੀਂ ਗਏ,ਤੁਸੀਂ ਕਿਸ ਤਰ੍ਹਾਂ ਦੇ ਬਿਆਨ ਦੇ ਰਹੇ ਹੋ ? ਵੇਖਣ ਚਾਹੀਦਾ ਹੈ ਕਿ ਕਿਵੇਂ ਦੀ ਹਾਲਾਤ ਹਨ,ਤੁਸੀਂ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠੇ ਹੋ,ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।

ਮੱਧ ਪ੍ਰਦੇਸ਼ ਦੇ ਹਾਈਕੋਰਟ ਨੇ ਵਿਜੈ ਸ਼ਾਹ ਦੇ ਬਿਆਨ ਤੇ ਆਪ ਨੋਟਿਸ ਲੈਂਦੇ ਹੋਏ 3 ਘੰਟਿਆਂ ਦੇ ਅੰਦਰ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਮਾਮਲੇ ਵਿੱਚ ਕਰਨਲ ਸੋਫੀਆ ਦੇ ਚਾਰੇ ਦੇ ਭਰਾ ਨੇ ਮੰਤਰੀ ਖਿਲਾਫ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਸੋਫੀਆ ਦੇਸ਼ ਦੀ ਧੀ ਹੈ ਦਹਿਸ਼ਤਗਰਦਾਂ ਦੀ ਭੈਣ ਨਹੀਂ ।

Exit mobile version