The Khalas Tv Blog India ਜੰਮੂ-ਕਸ਼ਮੀਰ ‘ਚ ਕਿਸਾਨ ਮੋਰਚਾ ਦੇ ਬ੍ਰਾਂਚ ਪ੍ਰਧਾਨ ਤੇ BJP ਸਰਪੰਚ ਦੀ ਪਤਨੀ ਸਣੇ ਹੱਤਿ ਆ
India

ਜੰਮੂ-ਕਸ਼ਮੀਰ ‘ਚ ਕਿਸਾਨ ਮੋਰਚਾ ਦੇ ਬ੍ਰਾਂਚ ਪ੍ਰਧਾਨ ਤੇ BJP ਸਰਪੰਚ ਦੀ ਪਤਨੀ ਸਣੇ ਹੱਤਿ ਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜੰਮੂ ਕਸ਼ਮੀਰ ਵਿੱਚ ਅਤਿਵਾਦੀਆਂ ਵੱਲੋਂ ਬੀਜੇਪੀ ਦੇ ਸਰਪੰਚ ਅਤੇ ਉਸਦੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਇਹ ਘਟਨਾ ਅਨੰਤਨਾਗ ਜਿਲ੍ਹੇ ਵਿੱਚ ਵਾਪਰੀ ਹੈ।


ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਦੱਖਣੀ ਕਸ਼ਮੀਰ ਵਿੱਚ ਚਰਮਪੰਥੀਆਂ ਨੇ ਗੁਲਾਮ ਰਸੂਲ ਡਾਰ ਤੇ ਉਨ੍ਹਾਂ ਦੀ ਪਤਨੀ ਦੀ ਹੱਤਿਆ ਕੀਤੀ ਹੈ। ਡਾਰ ਕੁਲਗਾਮ ਜਿਲ੍ਹੇ ਵਿਚ ਬੀਜੇਪੀ ਦੀ ਕਿਸਾਨ ਮੋਰਚਾ ਦੀ ਸ਼ਾਖਾ ਦੇ ਜਿਲ੍ਹਾ ਪ੍ਰਧਾਨ ਤੇ ਬੀਜੇਪੀ ਦੇ ਸਰਪੰਚ ਸਨ।ਪਿਛਲੇ ਸਾਲ ਉਨ੍ਹਾਂ ਨੇ ਜਿਲ੍ਹਾ ਵਿਕਾਸ ਪਰਿਸ਼ਦ ਦੀ ਚੋਣ ਵੀ ਲੜੀ ਸੀ, ਪਰ ਜਿੱਤ ਨਹੀਂ ਸਕੇ ਸਨ।


ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਹੱਤਿਆ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਹੈ ਕਿ ਇਹ ਬੁਜਦਿਲ ਲੋਕਾਂ ਦੀ ਹਰਕਤ ਹੈ ਤੇ ਇਸ ਹਿੰਸਾ ਦੇ ਜਿੰਮੇਦਾਰ ਲੋਕਾਂ ਨੂੰ ਬਹੁਤ ਛੇਤੀ ਕਾਨੂੰਨ ਸਾਹਮਣੇ ਖੜ੍ਹਾ ਕੀਤਾ ਜਾਵੇਗਾ।ਪੀਡੀਪੀ ਪ੍ਰਧਾਨ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਮਹਿਬੂਬਾ ਮੁਫਤੀ ਨੇ ਵੀ ਬੀਜੇਪੀ ਸਰਪੰਚ ਤੇ ਉਸਦੀ ਪਤਨੀ ਦੀ ਹੱਤਿਆ ਦੀ ਨਿੰਦਾ ਕੀਤੀ ਹੈ।


ਉੱਧਰ, ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਤੇ ਸਾਬਕਾ ਉੱਪ ਮੁੱਖਮੰਤਰੀ ਉਮਰ ਅਬਦੁੱਲਾ ਨੇ ਵੀ ਦੋਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

Exit mobile version