The Khalas Tv Blog India ਵੋਟਿੰਗ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ ਸੰਸਦ ਮੈਂਬਰਾਂ ਨੂੰ ਭਾਜਪਾ ਭੇਜ ਸਕਦੀ ਨੋਟਿਸ
India

ਵੋਟਿੰਗ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ ਸੰਸਦ ਮੈਂਬਰਾਂ ਨੂੰ ਭਾਜਪਾ ਭੇਜ ਸਕਦੀ ਨੋਟਿਸ

ਬਿਉਰੋ ਰਿਪੋਰਟ – ਭਾਜਪਾ ਇਕ ਦੇਸ਼ ਇਕ ਚੋਣ ਬਿੱਲ ਦੀ ਵੋਟਿੰਗ ਸਮੇਂ ਸੰਸਦ ਵਿਚੋਂ ਗੈਰ ਹਾਜ਼ਰ ਰਹਿਣ ਵਾਲੇ ਸੰਸਦ ਮੈਂਬਰਾਂ ਨੂੰ ਨੋਟਿਸ ਭੇਜ ਸਕਦੀ ਹੈ। ਦੱਸ ਦੇਈਏ ਇਸ ਮੌਕੇ ਕਈ ਵੱਡੇ ਲੀਡਰ ਵੀ ਸੰਸਦ ਵਿਚ ਮੌਜੂਦ ਨਹੀਂ ਸੀ, ਇਨ੍ਹਾਂ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੋਤੀਰਾਦਿਤਿਆ ਸਿੰਧੀਆ ਅਤੇ ਗਿਰੀਰਾਜ ਸਿੰਘ ਸਮੇਤ 20 ਸੰਸਦ ਮੈਂਬਰਾਂ ਗੈਰ ਹਾਜ਼ਰ ਸਨ। ਭਾਜਪਾ ਨੇ 3 ਲਾਈਨਾਂ ਵਾਲਾ ਵ੍ਹਿਪ ਜਾਰੀ ਕੀਤਾ ਸੀ ਅਤੇ ਬਿੱਲ ਦੀ ਪੇਸ਼ਕਾਰੀ ਦੌਰਾਨ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਲੋਕ ਸਭਾ ਵਿੱਚ ਹਾਜ਼ਰ ਰਹਿਣ ਦੀ ਹਦਾਇਤ ਕੀਤੀ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਸਦ ਮੈਂਬਰਾਂ ਨੂੰ ਨੋਟਿਸ ਭੇਜ ਕੇ ਕਾਰਨ ਪੁੱਛਿਆ ਜਾਵੇਗਾ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੇ ਪਾਰਟੀ ਨੂੰ ਆਪਣੀ ਗੈਰ-ਹਾਜ਼ਰੀ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਸੀ ਜਾਂ ਨਹੀਂ। ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਨਿਤਿਨ ਗਡਕਰੀ, ਜਯੋਤੀਰਾਦਿੱਤਿਆ ਸਿੰਧੀਆ ਅਤੇ ਸੀਆਰ ਪਾਟਿਲ, ਸ਼ਾਂਤਨੂ ਠਾਕੁਰ, ਜਗਦੰਬਿਕਾ ਪਾਲ, ਬੀਵਾਈ ਰਾਘਵੇਂਦਰ, ਵਿਜੇ ਬਘੇਲ, ਉਦੈਰਾਜੇ ਭੌਂਸਲੇ, ਜਗਨਨਾਥ ਸਰਕਾਰ, ਜਯੰਤ ਕੁਮਾਰ ਰਾਏ, ਵੀ ਸੋਮੰਨਾ, ਚਿੰਤਾਮਣੀ ਮਹਾਰਾਜ ਸਮੇਤ ਕੁੱਲ 20 ਸੰਸਦ ਮੈਂਬਰ ਮੌਜੂਦ ਨਹੀਂ ਸਨ।

ਇਹ ਵੀ ਪੜ੍ਹੋ –  ਰੇਲ ਪਟੜੀਆਂ ‘ਤੇ ਬੈਠੇ ਕਿਸਾਨ, 48 ਥਾਵਾਂ ‘ਤੇ ਕਰ ਰਹੇ ਨੇ ਰੋਸ ਪ੍ਰਦਰਸ਼ਨ, ਔਰਤਾਂ ਵੀ ਝੰਡੇ ਲੈ ਕੇ ਉਤਰੀਆਂ ਮੈਦਾਨ ‘ਚ

 

Exit mobile version