The Khalas Tv Blog Lok Sabha Election 2024 ਟਿਕਟ ਵੰਡ ਨੂੰ ਲੈ ਕੇ ਪੰਜਾਬ BJP ’ਚ ਵੱਡੀ ਬਗ਼ਾਵਤ, ਸਾਂਪਲਾ ਹੁਣ ਨਹੀਂ ਰਹੇ ‘ਮੋਦੀ ਪਰਿਵਾਰ’ ‘ਚ, ਇਸ ਪਾਰਟੀ ‘ਚ ਜਾਣ ਦੀ ਚਰਚਾ
Lok Sabha Election 2024 Punjab

ਟਿਕਟ ਵੰਡ ਨੂੰ ਲੈ ਕੇ ਪੰਜਾਬ BJP ’ਚ ਵੱਡੀ ਬਗ਼ਾਵਤ, ਸਾਂਪਲਾ ਹੁਣ ਨਹੀਂ ਰਹੇ ‘ਮੋਦੀ ਪਰਿਵਾਰ’ ‘ਚ, ਇਸ ਪਾਰਟੀ ‘ਚ ਜਾਣ ਦੀ ਚਰਚਾ

vijay sampla

ਲੋਕ ਸਭਾ ਚੋਣਾਂ 2024 (Lok Sabha Election 2024) ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਬੀਜੇਪੀ (Punjab BJP) ਵਿੱਚ ਪਹਿਲੀ ਵਾਰ ਬਗ਼ਾਵਤ ਨਜ਼ਰ ਆ ਰਹੀ ਹੈ। ਪਾਰਟੀ ਦੇ ਬਹੁਤ ਪੁਰਾਣੇ ਤੇ ਸੀਨੀਅਰ ਆਗੂ ਵਿਜੇ ਸਾਂਪਲਾ (Vijay Sampla) ਨੇ ਸੋਸ਼ਲ ਮੀਡੀਆ (ਐਕਸ ਤੇ ਫੇਸਬੁੱਕ) ਤੋਂ ‘ਮੋਦੀ ਦਾ ਪਰਿਵਾਰ’ ਟੈਗ ਨੂੰ ਹਟਾ ਦਿੱਤਾ ਹੈ। ਯਾਦ ਰਹੇ ਇਹ ਟੈਗ ਬੀਜੇਪੀ ਦੇ ਹਰੇਕ ਲੀਡਰ ਨੇ ਆਪਣੇ ਨਾਂ ਦੇ ਅੱਗੇ ਲਾਇਆ ਹੋਇਆ ਹੈ। ਹੁਣ ਜਦੋਂ ਸਾਂਪਲਾ ਨੇ ਇਹ ਹਟਾ ਦਿੱਤਾ ਹੈ ਤਾਂ ਸਪਸ਼ਟ ਹੈ ਕਿ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।

ਇਹ ਵੀ ਕਨਸੋਆਂ ਹਨ ਕਿ ਪਾਰਟੀ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਕੱਲ੍ਹ ਜਦੋਂ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਮਿਲੀ ਤਾਂ ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਆਪਣੇ ਨਾਂ ਦੇ ਮੂਹਰਿਓਂ ‘ਮੋਦੀ ਦਾ ਪਰਿਵਾਰ’ ਹਟਾਇਆ ਤੇ ਫਿਰ ਇੱਕ ਭਾਵੁਕ ਜਿਹਾ ਟਵੀਟ ਪੋਸਟ ਕੀਤਾ ਸੀ।

ਉਨ੍ਹਾਂ ਲਿਖਿਆ ਸੀ- “ਰੱਬ ਇੱਕ ਰਸਤਾ ਬੰਦ ਕਰਦਾ ਹੈ ਅਤੇ ਕਈ ਹੋਰ ਖੋਲ੍ਹਦਾ ਹੈ। ਰੱਬ ਨੇ ਮੇਰੇ ਲਈ ਵੀ ਕੋਈ ਰਸਤਾ ਤੈਅ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।”

ਇਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਪੋਸਟ ‘ਚ ਲਿਖਿਆ- “ਅਸੀਂ ਆਪਣਾ ਖੂਨ-ਪਸੀਨਾ ਵਹਾਇਆ ਹੈ। ਹੁਣ ਮੀਂਹ ਜ਼ਮੀਨ ਦੀ ਕਿਸਮਤ ਲਿਖੇਗਾ।”

ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਬੀਜੇਪੀ ਪਾਰਟੀ ਛੱਡਣ ਨਾਲ ਜੋੜਿਆ ਜਾ ਰਿਹਾ ਹੈ।

ਵਿਜੇ ਸਾਂਪਲਾ ਪੰਜਾਬ ਦੇ ਉੱਘੇ ਦਲਿਤ ਆਗੂਆਂ ਵਿੱਚੋਂ ਇੱਕ ਹਨ। ਸਾਂਪਲਾ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਰਹਿ ਚੁੱਕੇ ਹਨ। 2014 ਤੋਂ 2019 ਤੱਕ ਪੰਜਾਬ ਦੀ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਰਹੇ। ਲੋਕ ਸਭਾ ਚੋਣਾਂ 2019 ਵਿੱਚ ਉਹ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਦੇ ਦਾਅਵੇਦਾਰ ਸਨ। 2019 ਵਿੱਚ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਸੋਮਪ੍ਰਕਾਸ਼ ਨੂੰ ਦਿੱਤੀ ਗਈ ਸੀ।

ਇਸ ਵਾਰ ਫਿਰ ਉਨ੍ਹਾਂ ਦੀ ਟਿਕਟ ਕੱਟੀ ਗਈ। ਬੀਜੇਪੀ ਨੇ ਮੰਗਲਵਾਰ ਨੂੰ ਇੱਥੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦੇ ਦਿੱਤੀ ਹੈ। ਇਸੇ ਕਾਰਨ ਸਾਂਪਲਾ ਨਾਰਾਜ਼ ਹੋ ਗਏ।

Exit mobile version