The Khalas Tv Blog India ਗੁਰਦਾਸਪੁਰ ’ਚ ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਜਲਦ ਆਮ ਆਦਮੀ ਪਾਰਟੀ ਵਿੱਚ ਹੋਵੇਗਾ ਸ਼ਾਮਲ
India Lok Sabha Election 2024 Punjab

ਗੁਰਦਾਸਪੁਰ ’ਚ ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਜਲਦ ਆਮ ਆਦਮੀ ਪਾਰਟੀ ਵਿੱਚ ਹੋਵੇਗਾ ਸ਼ਾਮਲ

ਗੁਰਦਾਸਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਜਲਦੀ ਹੀ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣਗੇ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ‘ਆਪ’ ਦਾ ਪੱਲਾ ਫੜਨਗੇ। ‘ਆਪ’ ਨੇ ਖ਼ੁਦ ਇਹ ਦਾਅਵਾ ਕੀਤਾ ਹੈ। ਇਸ ਨੂੰ ਭਾਜਪਾ ਲਈ ਵੀ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਇਲਾਕੇ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਸਨ।

ਸਵਰਨ ਸਲਾਰੀਆ ਭਾਜਪਾ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ। ਇਸ ਦੇ ਨਾਲ ਹੀ ਉਹ ਆਜ਼ਾਦੀ ਘੁਲਾਟੀਏ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਹਨ। ਹਾਲਾਂਕਿ ਇਸ ਵਾਰ ਉਹ ਕਾਫੀ ਦੇਰ ਤੱਕ ਚੁੱਪ ਰਹੇ।

ਸਵਰਨ ਸਲਾਰੀਆ ਨੂੰ ਇਸ ਵਾਰ ਭਾਜਪਾ ਨੇ ਟਿਕਟ ਨਹੀਂ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਆਜ਼ਾਦ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ 13 ਅਪ੍ਰੈਲ ਤੱਕ ਉਹ ਸਪੱਸ਼ਟ ਕਰ ਦੇਣਗੇ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਕੀ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਉਹ ਸ਼ਾਂਤ ਰਹੇ। ਇਸੇ ਦੌਰਾਨ ਚਰਚਾ ਇਹ ਵੀ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋਣਗੇ।

ਸਲਾਰੀਆ ਨੇ 2017 ‘ਚ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਲੋਕ ਸਭਾ ਚੋਣ ਲੜੀ ਸੀ। ਪਰ ਕਿਸਮਤ ਨੇ ਇਸ ਚੋਣ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਸ ਸਮੇਂ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ ਸੀ।

ਸੁਨੀਲ ਜਾਖੜ ਉਸ ਸਮੇਂ ਕਾਂਗਰਸੀ ਆਗੂ ਸਨ। ਇਸ ਦੇ ਨਾਲ ਹੀ ਸਲਾਰੀਆ ਇਸ ਵਾਰ ਟਿਕਟ ਨਾ ਮਿਲਣ ‘ਤੇ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਇਲਾਕੇ ਵਿੱਚ ਸਰਗਰਮ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ 2.50 ਲੱਖ ਵੋਟਾਂ ਦੇ ਫਰਕ ਨਾਲ ਜਿੱਤਣਗੇ।

ਇਹ ਵੀ ਪੜ੍ਹੋ – ਸਾਬਕਾ CM ਚੰਨੀ ਨਾਲ ਜੁੜੀ ਵੀਡੀਓ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਕਾਰਵਾਈ ਦੀ ਮੰਗੀ ਸਟੇਟਸ ਰਿਪੋਰਟ
Exit mobile version