ਬਿਉਰੋ ਰਿਪੋਰਟ – ਰਾਹੁਲ ਗਾਂਧੀ (RAHUL GANDHI) ਦੇ ਅਮਰੀਕਾ ਵਿੱਚ ਪੱਗ ਅਤੇ ਕੜੇ ਵਾਲੇ ਬਿਆਨ ਨੂੰ ਲੈਕੇ ਬੀਜੇਪੀ (BJP) ਨੂੰ ਹਮਲਾਵਰ ਹੋ ਗਈ ਹੈ। ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ (MANJINDER SINGH SIRSA) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC), ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨਾਂ ਅਤੇ ਹੋਰ ਬੀਜੇਪੀ ਹਮਾਇਤੀ ਸਿੱਖ ਜਥੇਬੰਦੀਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਨਿਤਿਆਨੰਦ ਰਾਏ (STATE HOME MINISTER NITYANAND RAI) ਨੂੰ ਰਾਹੁਲ ਗਾਂਧੀ ਦੀ ਸ਼ਿਕਾਇਤ ਕੀਤੀ ਹੈ।
ਵਫਦ ਵੱਲੋਂ ਸੌਂਪੇ ਗਏ ਮੰਗ ਪੱਤਰ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਨਾਲ ਸਿੱਖਾਂ ਦੇ ਮਨਾਂ ਵਿੱਚ ਕਾਫੀ ਠੇਸ ਪਹੁੰਚੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ (HARMEET SINGH KALKA) ਨੇ ਕਿਹਾ ਇਸ ਮਾਮਲੇ ਵਿੱਚ ਪਾਰਲੀਮੈਂਟ ਵਿੱਚ ਵੀ ਸਵਾਲ ਚੁੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਅਸੀਂ ਰਾਹੁਲ ਗਾਂਧੀ ਖਿਲਾਫ ਲੀਗਲ ਐਕਸ਼ਨ (LEAGAL ACTION) ਦੀ ਮੰਗ ਕੀਤੀ ਹੈ।
ਇਸਦੇ ਨਾਲ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੜੇ (KARHA),ਕ੍ ਰਿਪਾਨ (KIRPAN) ਅਤੇ ਪੱਗ (TURBAN) ਨੂੰ ਲੈ ਕੇ ਜਿਹੜੀਆਂ ਕੁਝ ਘਟਨਾਵਾਂ ਆਉਂਦੀਆਂ ਹਨ, ਉਸ ਬਾਰੇ ਜਾਗਰੂਕਤਾ ਦਿਵਾਈ ਜਾਵੇ।
ਕਾਲਕਾ ਨੇ ਮੰਗ ਕੀਤੀ ਏਅਰਪੋਰਟ (AIRPORT), ਮੈਟਰੋ ਸਟੇਸ਼ਨ (METRO STATION), ਪ੍ਰੀਖਿਆ ਕੇਂਦਰ (EXAMINATION CENTER) ਵਿੱਚ ਖਾਸ ਤੌਰ ਤੇ ਅਥਾਰਿਟੀ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕੜਾ, ਕ੍ਰਿਪਾਨ ਅਤੇ ਪੱਗ ਸਿੱਖ ਦੇ ਸਰੀਰ ਦੇ ਜ਼ਰੂਰੀ ਅੰਗ ਨਾਲ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਹੈ।