The Khalas Tv Blog Punjab ਪੰਜਾਬ ਪੁਲਿਸ ਵੱਲੋਂ BJP ਆਗੂ ਨੂੰ ਬਚਾਉਣਾ ਪਿਆ ਪੁੱਠਾ
Punjab

ਪੰਜਾਬ ਪੁਲਿਸ ਵੱਲੋਂ BJP ਆਗੂ ਨੂੰ ਬਚਾਉਣਾ ਪਿਆ ਪੁੱਠਾ

‘ਦ ਖ਼ਾਲਸ ਬਿਊਰੋ ( ਜਲਾਲਾਬਾਦ ) :- ਪੰਜਾਬ ਪੁਲਿਸ ਅਲਰਟ ‘ਤੇ ਹੋ ਗਈ ਹੈ ਜਦੋਂ ਤੋਂ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲਾ ਹੋਇਆ ਹੈ। ਜਿਸ ਤੋਂ ਬਾਅਦ ਅੱਜ ਜਲਾਲਾਬਾਦ ਜਾ ਰਹੇ ਬੀਜੇਪੀ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੂੰ ਪੁਲਿਸ ਨੇ ਰੋਕ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅੱਗੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ,ਪਰ ਵਿਜੇ ਸਾਂਪਲਾ ਨੇ ਇਲਜ਼ਾਮ ਲਗਾਇਆ ਹੈ ਕਿ ਜਾਣ ਬੁੱਝਕੇ ਪੁਲਿਸ ਉਨ੍ਹਾਂ ਨੂੰ ਰੋਕ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਬੈਠੇ ਨੇ ਇਸ ਲਈ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹੈ, ਪੁਲਿਸ ਵੱਲੋਂ ਰੋਕਣ ਤੋਂ ਬਾਅਦ ਵਿਜੇ ਸਾਂਪਲਾ ਆਪਣੇ ਹਿਮਾਇਤਿਆਂ ਨਾਲ ਧਰਨੇ ‘ਤੇ ਬੈਠ ਗਏ ਹਨ।

ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦਾ ਕਹਿਣ ਹੈ ਕਿ ਉਹ ਉਸ ਦਲਿਤ ਨੌਜਵਾਨ ਦੇ ਘਰ ਜਾ ਰਹੇ ਸਨ, ਜਿਸ ਨਾਲ ਅਣਮਨੁੱਖੀ ਵਤੀਰਾ ਹੋਇਆ ਹੈ, ਦਲਿਤ ਨੌਜਵਾਨ ਨੂੰ ਪੇਸ਼ਾਬ ਪਿਲਾਇਆ ਗਿਆ, ਪਰ ਉਨ੍ਹਾਂ ਨੂੰ ਰੋਕ ਕੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ

ਦਰਅਸਲ ਕੁੱਝ ਦਿਨ ਪਹਿਲਾਂ ਜਦੋਂ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜਦੋਂ ਪਠਾਨਕੋਟ ਆਪਣੇ ਘਰ ਆ ਰਹੇ ਸਨ ਤਾਂ ਉਨ੍ਹਾਂ ‘ਤੇ ਕੁੱਝ ਲੋਕਾਂ ਨੇ ਹਮਲਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਦੀ ਕਾਰ ਟੁੱਟ ਗਈ ਸੀ, ਅਸ਼ਵਨੀ ਸ਼ਰਮਾ ਨੇ ਇਸ ਦੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ ਸੀ। ਹੁਣ ਜਦੋਂ ਦਿੱਲੀ ਵਿੱਚ ਕਿਸਾਨ ਤੇ ਕੇਂਦਰ ਸਰਕਾਰ ਦੇ ਵਿਚਾਲੇ ਖੇਤਾ ਕਾਨੂੰਨ ਤੇ ਗੱਲਬਾਤ ਫ਼ੇਲ ਹੋ ਗਈ ਹੈ ਤਾਂ ਮੁੜ ਤੋਂ ਕਿਸਾਨ ਜਥੇਬੰਦੀਆਂ ਦਾ ਗੁੱਸਾ ਕੇਂਦਰ ਖ਼ਿਲਾਫ਼ ਵੱਧ ਗਿਆ ਹੈ ਜਿਸ ਦੀ ਵਜ੍ਹਾਂ ਕਰਕੇ ਪੁਲਿਸ ਨੇ ਬੀਜੇਪੀ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ।

Exit mobile version