The Khalas Tv Blog India ਬੀਜੇਪੀ ਦੇ ਸਿੱਖ ਲੀਡਰ ਦੀ ਸ਼ੱਕੀ ਹਾਲਾਤਾਂ ‘ਚ ਪਾਰਕ ਵਿੱਚ ਮਿਲੀ ਲਾਸ਼
India

ਬੀਜੇਪੀ ਦੇ ਸਿੱਖ ਲੀਡਰ ਦੀ ਸ਼ੱਕੀ ਹਾਲਾਤਾਂ ‘ਚ ਪਾਰਕ ਵਿੱਚ ਮਿਲੀ ਲਾਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਬੀਜੇਪੀ ਦੇ ਸਾਬਕਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਦੀ ਸੁਭਾਸ਼ ਨਗਰ ਦੇ ਝੀਲ ਵਾਲੇ ਪਾਰਕ ਵਿੱਚ ਇੱਕ ਗਰਿੱਲ ਦੇ ਨਾਲ ਲਾਸ਼ ਲਟਕੀ ਹੋਈ ਮਿਲੀ। ਗੁਰਵਿੰਦਰ ਸਿੰਘ ਬਾਵਾ ਦੀ ਉਮਰ 58 ਸਾਲ ਸੀ ਅਤੇ ਉਹ ਪੱਛਮੀ ਦਿੱਲੀ ਦੇ ਫਤਹਿ ਨਗਰ ‘ਚ ਰਹਿੰਦੇ ਸੀ। ਕਰੀਬ ਸ਼ਾਮੀਂ 6 ਵਜੇ ਮੌਕੇ ‘ਤੇ ਪਾਰਕ ਵਿੱਚ ਘੁੰਮ ਰਹੇ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪਹਿਚਾਣ ਹੋ ਸਕੀ। ਪੁਲਿਸ ਨੂੰ ਮੌਕੇ ਤੋਂ ਕੋਈ ਵੀ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਆਰੰਭ ਕਰ ਦਿੱਤੀ ਹੈ।

Exit mobile version