The Khalas Tv Blog Punjab ਮਲੋਟ ‘ਚ ਭਾਜਪਾ ਲੀਡਰ ਦਾ ਕਿਸਾਨਾਂ ਨੇ ਕੀਤਾ ਤਿੱਖਾ ਵਿਰੋਧ, ਲੀਡਰ ਦਾ ਹਾਲ ਜਾਣ ਕੇ ਰਹਿ ਜਾਓਗੇ ਦੰਗ
Punjab

ਮਲੋਟ ‘ਚ ਭਾਜਪਾ ਲੀਡਰ ਦਾ ਕਿਸਾਨਾਂ ਨੇ ਕੀਤਾ ਤਿੱਖਾ ਵਿਰੋਧ, ਲੀਡਰ ਦਾ ਹਾਲ ਜਾਣ ਕੇ ਰਹਿ ਜਾਓਗੇ ਦੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਕਿਸਾਨਾਂ ਵੱਲੋਂ ਕੁੱਟਮਾਰ ਕੀਤੀ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਮਲੋਟ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ, ਪਰ ਉੱਥੇ ਕੁਝ ਕਿਸਾਨ ਪਹੁੰਚ ਗਏ ਅਤੇ ਉਨ੍ਹਾਂ ਦਾ ਘਿਰਾਓ ਕਰਕੇ ਕੁੱਟਮਾਰ ਕਰ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ। ਜਾਣਕਾਰੀ ਅਨੁਸਾਰ ਬਚਾਅ ਕਰਨ ਆਈ ਪੁਲਿਸ ਨੇ ਜਦੋਂ ਅਰੁਣ ਅਰੁਣ ਨਾਰੰਗ ਨੂੰ ਬਾਹਰ ਕੱਢਣ ਲੱਗੀ ਤਾਂ ਕਿਸਾਨਾਂ ਦੀ ਭੀੜ ਨੇ ਉਨ੍ਹਾਂ ਉੱਤੇ ਕਾਲਖ਼ ਸੁੱਟ ਦਿੱਤੀ।


ਪੁਲਿਸ ਨੇ ਅਰੁਣ ਤੇ ਉਨ੍ਹਾਂ ਨੇ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਭੀੜ ਵੱਲੋਂ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।

Exit mobile version