The Khalas Tv Blog India ਭਾਜਪਾ ਆਗੂ ਨੇ ਮੰਗੀ ਮਾਫ਼ੀ, SGPC ਨੂੰ ਭੇਜਿਆ ਮੁਆਫ਼ੀ ਪੱਤਰ, ਵੀਡੀਓ ਜਾਰੀ ਕਰ ਕੇ ਇਹ ਕਿਹਾ…
India Punjab

ਭਾਜਪਾ ਆਗੂ ਨੇ ਮੰਗੀ ਮਾਫ਼ੀ, SGPC ਨੂੰ ਭੇਜਿਆ ਮੁਆਫ਼ੀ ਪੱਤਰ, ਵੀਡੀਓ ਜਾਰੀ ਕਰ ਕੇ ਇਹ ਕਿਹਾ…

BJP leader apologizes for controversial comment about Gurdwaras, sends apology letter to SGPC

ਰਾਜਸਥਾਨ : ਭਾਜਪਾ ਨੇਤਾ ਸੰਦੀਪ ਦਾਇਮਾ ਨੇ ਗੁਰਦੁਆਰੇ ਸਬੰਧੀ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਮੁਆਫ਼ੀ ਮੰਗੀ ਹੈ। ਸੰਦੀਪ ਦਿਆਮਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵਿਰੋਧ ਨੂੰ ਦੇਖਦੇ ਹੋਏ ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਮੁਆਫ਼ੀ ਮੰਗੀ ਹੈ।

ਉਸ ਨੇ ਆਪਣੀ ਮੁਆਫ਼ੀ ਦੀ ਵੀਡੀਓ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ” ਉਹ ਗੁਰਦੁਆਰੇ ਆ ਕੇ ਮੁਆਫ਼ੀ ਮੰਗਣਗੇ। ਵੀਡੀਓ ਵਿੱਚ ਸੰਦੀਪ ਯਾਦਵ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਅੱਜ ਦੀ ਮੀਟਿੰਗ ਵਿੱਚ ਮੇਰੇ ਵੱਲੋਂ ਜੋ ਕਿਹਾ ਗਿਆ, ਉਸ ਤੋਂ ਮੈਂ ਦੁਖੀ ਹਾਂ। ਸਮੁੱਚੀ ਸਿੱਖ ਕੌਮ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਗ਼ਲਤੀ ਕਿਵੇਂ ਕੀਤੀ। ਅਜਿਹਾ ਸਿੱਖ ਸਮਾਜ ਜਿਸ ਨੇ ਹਮੇਸ਼ਾ ਸਨਾਤਨ ਧਰਮ ਦੀ ਰੱਖਿਆ ਕੀਤੀ ਹੈ। ਅਜਿਹੇ ਸਿੱਖ ਸਮਾਜ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ” ।

ਦਰਅਸਲ ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ ਦੀ ਰੈਲੀ ਦੌਰਾਨ ਸਟੇਜ ਤੋਂ ਸੰਦੀਪ ਦਿਆਮਾ ਨੇ ਗੁਰਦੁਆਰਿਆਂ ਨੂੰ ਇੱਕ ਬਿਮਾਰੀ ਦੱਸਿਆ। ਇੰਨਾ ਹੀ ਨਹੀਂ ਉਸ ਨੇ ਗੁਰਦੁਆਰਿਆਂ ਨੂੰ ਢਾਹ ਦੇਣ ਦੀ ਗੱਲ ਵੀ ਕਹੀ। ਇਸ ਮੈਗਾ ਰੈਲੀ ‘ਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ ਅਤੇ ਉਹ ਵੀ ਇਸ ਬਿਆਨ ‘ਤੇ ਤਾੜੀਆਂ ਵਜਾਉਂਦੇ ਨਜ਼ਰ ਆਏ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇੰਨਾ ਹੀ ਨਹੀਂ ਪੰਜਾਬ ਦੇ ਸਿੱਖਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਰੋਸ ਪ੍ਰਗਟ ਕੀਤਾ ਅਤੇ ਸਨਾਤਨ ਧਰਮ ਲਈ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਵੀ ਕਰਵਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਭਾਜਪਾ ਦਾ ਵਿਰੋਧ ਕੀਤਾ। ਵਧਦੇ ਵਿਵਾਦ ਨੂੰ ਦੇਖਦਿਆਂ ਭਾਜਪਾ ਸਿੱਖ ਆਗੂਆਂ ਨੇ ਵੀ ਸੰਦੀਪ ਦਾਇਮਾ ਨੂੰ ਇਸ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ।

ਸਿੱਖ ਕੌਮ ਤੋਂ ਮੁਆਫ਼ੀ ਮੰਗੀ

ਡਾਇਮਾ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖ ਕੌਮ ਤੋਂ ਅਜਿਹੀ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਦਾਇਮਾ ਵੱਲੋਂ ਐਸਜੀਪੀਸੀ ਨੂੰ ਭੇਜੀ ਮਾਫ਼ੀਨਾਮੇ ਦੀ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰਦੁਆਰਿਆਂ ਪ੍ਰਤੀ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਕਿਵੇਂ ਨਿਕਲੇ। ਉਹ ਮਸਜਿਦਾਂ ਅਤੇ ਮਦਰਸਿਆਂ ਦੀ ਗੱਲ ਕਰ ਰਿਹਾ ਸੀ। ਉਹ ਇਸ ਲਈ ਮੁਆਫ਼ੀ ਮੰਗਦਾ ਹੈ। ਸਨਾਤਨ ਧਰਮ ਲਈ ਹਮੇਸ਼ਾ ਕੁਰਬਾਨੀਆਂ ਕਰਨ ਵਾਲੇ ਸਿੱਖ ਉਨ੍ਹਾਂ ਬਾਰੇ ਅਜਿਹਾ ਸੋਚ ਵੀ ਨਹੀਂ ਸਕਦੇ।

ਉਨ੍ਹਾਂ ਕਿਹਾ ਕਿ ਉਹ ਇਸ ਗ਼ਲਤੀ ਲਈ ਗੁਰਦੁਆਰੇ ਜਾ ਕੇ ਪਸ਼ਚਾਤਾਪ ਕਰਨਗੇ। ਇਸ ਲਈ ਉਹ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਦਾ ਹੈ।

Exit mobile version