The Khalas Tv Blog Punjab ਬੀਜੇਪੀ ਲੀਡਰ ਦੀ ਸਿੱਧੂ ਨੂੰ ਝਾੜ, ਪਟਿਆਲਾ ਤੋਂ ਹਰਾਉਣ ਦਾ ਕੀਤਾ ਐਲਾਨ
Punjab

ਬੀਜੇਪੀ ਲੀਡਰ ਦੀ ਸਿੱਧੂ ਨੂੰ ਝਾੜ, ਪਟਿਆਲਾ ਤੋਂ ਹਰਾਉਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਇੱਕ ਵਾਰ ਮੁੜ ਤੋਂ ਕਿਸਾਨੀ ਅੰਦੋਲਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਰਕਾਰ ਅਤੇ ਕਿਸਾਨਾਂ ਵਿੱਚ ਅਜੇ ਗੱਲਬਾਤ ਦੇ ਆਸਾਰ ਨਹੀਂ ਜਾਪ ਰਹੇ। ਕਿਸਾਨਾਂ ਦੀ ਚਿੱਠੀ ਦਾ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਗਰੇਵਾਲ ਨੇ ਕਿਹਾ ਕਿ ਧੌਂਸ ਦੇ ਨਾਲ ਨਹੀਂ, ਬਲਕਿ ਸੁਹਿਰਦ ਮਾਹੌਲ ਦੇ ਵਿੱਚ ਗੱਲਬਾਤ ਹੁੰਦੀ ਹੈ। ਕਿਸਾਨ ਤਾਂ ਗੱਲਬਾਤ ਖਤਮ ਕਰਨ ਲਈ ਹੀ ਤਿਆਰ ਨਹੀਂ ਹਨ। ਕਿਸਾਨ ਹੰਕਾਰ ਵਿੱਚ ਆ ਕੇ ਆਪਣੀ ਜ਼ਿੱਦ ‘ਤੇ ਅੜੇ ਹੋਏ ਹਨ। ਕੀ ਪਤਾ ਕਿਸਾਨਾਂ ਦੀ ਚਿੱਠੀ ਸਰਕਾਰ ਤੱਕ ਪਹੁੰਚੀ ਹੈ ਜਾਂ ਨਹੀਂ। ਕੀ ਪਤਾ ਇਨ੍ਹਾਂ ਦਾ ਚਿੱਠੀ ਭੇਜਣ ਦਾ ਕਿਹੜਾ ਮਾਧਿਅਮ ਹੈ’।

ਸਿੱਧੂ ਤੇ ਵੀ ਕੱਸੇ ਨਿਸ਼ਾਨੇ

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਿੱਧੂ ਕਿਸਾਨਾਂ ਵਾਸਤੇ ਝੰਡਾ ਲਹਿਰਾ ਰਹੇ ਹਨ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਝੰਡਾ ਲਹਿਰਾ ਰਹੇ ਹਨ। ਗਰੇਵਾਲ ਨੇ ਕਿਹਾ ਕਿ ਸਿੱਧੂ ਪਾਰਟੀ ਤੋਂ ਭਗੌੜਾ ਹੋ ਰਿਹਾ ਹੈ। ਜਿਸ ਬੰਦੇ ਦੀ ਆਪਣੀ ਕੋਈ ਤਰਜੀਹ (Priority) ਨਹੀਂ ਹੈ, ਉਹ ਕਿਸ ਲਈ ਝੰਡਾ ਲਹਿਰਾ ਰਿਹਾ ਹੈ। ਸਿੱਧੂ ਨੂੰ ਪਟਿਆਲਾ ਦੇ ਲੋਕਾਂ ਨੇ ਵੀ ਰੱਦ ਕਰ ਦੇਣਾ ਹੈ ਜੇ ਉਹ ਉੱਥੇ ਚੋਣ ਲੜਿਆ। ਸਾਡੀ ਪਾਰਟੀ ਉਸਨੂੰ ਪਟਿਆਲਾ ਤੋਂ ਹਰਾਏਗੀ।

Exit mobile version